(ਸਮਾਜ ਵੀਕਲੀ)
ਉੱਡਦੀ ਧੂੜ ਕੁਰਬਾਨੀਆਂ ਦੀ
ਸਾਡੇ ਅੱਜ ਵੀ ਦਿੱਸਦੀ ਰਾਹਾਂ ਚੋਂ
ਸਰਫ਼ਰੋਸ਼ੀ ਕੀ ਤਮੰਨਾ
ਅਜੇ ਗਈ ਨਹੀਂ ਸਾਡੀਆਂ ਬਾਹਵਾਂ ਚੋਂ
ਪਹਿਲੇ ਦਿਨ ਤੋਂ ਰਹੇ ਨੇ ਸਾਡੇ
ਹਾਕਮਾ ਤੇਰੇ ਜੁਲਮ ਨਾ ਆਢੇ
ਸਵਾ ਲੱਖ ਨਾਲ ਇੱਕ ਇੱਕ ਲੜਦਾ
ਫਿਰ ਸੀਸ ਤਲੀ ਤੇ ਆਉਂਦੇ ਸਾਡੇ
ਜਦ ਵੀ ਉੱਠੀ ਲਹਿਰ ਹਾਕਮੋ
ਉੱਠੁ ਆਜ਼ਾਦ ਫ਼ਿਜ਼ਾਵਾਂ ਚੋਂ
ਸਰਫ਼ਰੋਸ਼ੀ ਕੀ ਤਮੰਨਾ
ਅਜੇ ਗਈ ਨਹੀਂ ਸਾਡੀਆਂ ਬਾਹਵਾਂ ਚੋਂ
ਸਦਾ ਬੁਲੰਦ ਹੀ ਰਹਿਣੀਆਂ ਨੇ ਏ
ਲਹਿਰਾਂ ਜੋ ਟਕਸਾਲ ਦੀਆਂ
ਹੁਣ ਤਾਂ ਖ਼ਬਰਾਂ ਛਪਣ ਲੱਗੀਆਂ
ਸਾਡੇ ਸਾਂਝੀਵਾਲ ਦਿਆਂ
ਅੱਜ ਵੀ ਜਿਊਂਦੀ ਕੌਮ ਜਵਾਨੀ
ਚੜ੍ਹਦੀਆਂ ਦੇਖ ਕਲਾਵਾਂ ਚੋਂ
ਸਰਫ਼ਰੋਸ਼ੀ ਕੀ ਤਮੰਨਾ
ਅਜੇ ਗਈ ਨਹੀਂ ਸਾਡੀਆਂ ਬਾਹਵਾਂ ਚੋਂ
ਭਗਤ ,ਊਧਮ ,ਸੁਖਦੇਵ ,ਸਰਾਭਾ
ਅੱਜ ਵੀ ਜਿਊਂਦੇ ਲਹਿਰਾਂ ਨੂੰ
ਜਦ ਵੀ ਉੱਠੁ ਪੰਜਾਬ ਜਵਾਨੀ
ਨੀਂਦ ਨੀ ਆਉਣੀ ਡਾਇਰਾਂ ਨੂੰ
ਜਿਨ੍ਹਾਂ ਜਬਾੜੇ ਸ਼ੇਰ ਦੇ ਪਾੜੇ
ਡਰਦੇ ਨੀ ਉਹ ਕਾਵਾਂ ਤੋਂ
ਸਰਫਰੋਸ਼ੀ ਕੀ ਤਮੰਨਾ
ਅਜੇ ਗਈ ਨਹੀਂ ਸਾਡੀਆਂ ਬਾਹਵਾਂ ਚੋਂ
ਕੀਹਨੇ ਆਜ਼ਾਦੀ ਲੈ ਕੇ ਦਿੱਤੀ
ਕੀਹਦੇ ਜ਼ੁਲਮ ਨਾ ਆਢੇ ਸੀ
ਇੱਕ ਸੌ ਤੇਰਾਂ ਫਾਂਸੀਆਂ ਵਿੱਚੋਂ
ਪੁੱਤ ਤਰੱਨਵੇ ਸਾਡੇ ਸੀ
ਕਿੰਨੇ ਹੀ ਬੇਦੋਸੇ ਮਰਗੇ
ਪੁੱਛੀਂ ਜਾ ਕੇ ਮਾਵਾਂ ਤੋਂ
ਸਰਫ਼ਰੋਸ਼ੀ ਕੀ ਤਮੰਨਾ
ਅਜੇ ਗਈ ਨਹੀਂ ਸਾਡੀਆਂ ਬਾਹਵਾਂ ਚੋਂ
ਦਫ਼ਤਰ ਰਲ ਸਰਕਾਰਾਂ ਦੇ ਨਾਂ
ਖ਼ੂਨ ਵੀ ਪੁਣ ਕੇ ਪੀ ਗਏ ਸਾਡੇ
ਹੁਣ ਨੀ ਝੰਡੇ ਚੜ੍ਹਨੇ ਤੇਰੇ
ਹੱਡ ਬਥੇਰੇ ਭੀਹ ਲਏ ਸਾਡੇ
ਸੂਰਜ ਉੱਗਦੇ ਰਹਿਣੇ ਅੱਗ ਦੇ
ਨਿੱਤ ਹੀ ਸਾਡੀਆਂ ਰਾਹਵਾਂ ਚੋਂ
ਸਰਫ਼ਰੋਸ਼ੀ ਕੀ ਤਮੰਨਾ
ਅਜੇ ਗਈ ਨਹੀਂ ਸਾਡੀਆਂ ਬਾਹਵਾਂ ਚੋਂ
ਪੰਜ ਦਰਿਆ ਜੇ ਉੱਛਲੇ ਗਏ ਤਾਂ
ਡੋਬ ਲੈਣਾ ਤੇਰੀ ਦਿੱਲੀ ਨੂੰ
ਦੁੱਧ ਵੀ ਪੀਜ਼ੇ ਮੁੱਛਾਂ ਵੀ ਚਾੜ੍ਹੇ
ਬਖ਼ਸ਼ ਨਾ ਹੋਣਾ ਫਿਰ ਬਿੱਲੀ ਨੂੰ
ਅੱਜ ਵੀ ਲਿਸ਼ਕਣ ਖੰਡੇ ਸਾਡੇ
ਵੱਡ ਵੱਡ ਲੰਘਣ ਬਲਾਵਾਂ ਚੋਂ
ਸਰਫਰੋਸ਼ੀ ਕੀ ਤਮੰਨਾ
ਅਜੇ ਗਈ ਨਹੀਂ ਸਾਡੀਆਂ ਬਾਹਵਾਂ ਚੋਂ
ਹੁਣ ਉਹ ਨਹੀਂ ਰਿਹਾ ਪੰਜਾਬ ਨ੍ਹੀਂ ਦਿੱਲੀਏ
ਕਰਨੇ ਸਾਰੇ ਹਿਸਾਬ ਨੀ ਦਿੱਲੀਏ
ਤੂੰ ਆਪੇ ਸੇੜਾ ਸੇੜ ਕੇ ਬੈਹ ਗੀ
ਕਰ ਲਿਆ ਕੰਮ ਖ਼ਰਾਬ ਨ੍ਹੀਂ ਦਿੱਲੀਏ
ਸ਼ੁਕਰ ਹੈ ਕੰਡੇ ਚੁਗਤੇ ਆਪੇ
ਪੰਜਾਬ ਮੇਰੇ ਦੇ ਰਾਹਾਂ ਚੋਂ
ਸਰਫ਼ਰੋਸ਼ੀ ਕੀ ਤਮੰਨਾ
ਅਜੇ ਗਈ ਨਹੀਂ ਸਾਡੀਆਂ ਬਾਹਵਾਂ ਚੋਂ
ਲਿਖਤ- ਜਗਵੰਤ ਸਿੰਘ ਬਾਵਾ
ਪਿੰਡ – ਮਤੱੜ ( ਸਿਰਸਾ)
ਮੋ. 9464288064