ਪੜ੍ਹ ਲਿਖ ਪਰਮ ਗਿਆਨੀ ਬਣ ਜਾ

ਪਰਮਿੰਦਰ ਭੁੱਲਰ

(ਸਮਾਜ ਵੀਕਲੀ)

ਪੜ੍ਹ ਲਿਖ ਪਰਮ ਗਿਆਨੀ ਬਣ ਜਾ
ਬੀਬਾ ਤੂੰ ਵਿਗਿਆਨੀ ਬਣ ਜਾ
ਭਰਮ ਦੇ ਪਰਦੇ ਸਾਰੇ ਲਾਹਦੇ
ਸੱਚ ਦੇ ਵਾਂਗ ਲਾਸਾਨੀ ਬਣ ਜਾ..
ਪੜ੍ਹ ਲਿਖ ਪਰਮ ਗਿਆਨੀ ਬਣ ਜਾ
ਬੀਬਾ ਤੂੰ ਵਿਗਿਆਨੀ ਬਣ ਜਾ..
ਅੱਖਰਾਂ ਦੇ ਨਾਲ ਸਾਂਝ ਵਧਾ ਲੈ
ਸ਼ਬਦਾਂ ਨੂੰ ਚੁੱਕ ਗਲ਼ ਨਾਲ਼ ਲਾ ਲੈ
ਅਰਥਾਂ ਨੂੰ ਉੰਗਲ ਨਾਲ਼ ਲਾ ਕੇ
ਲਿਖਿਆ ਕਦੇ ਜ਼ੁਬਾਨੀ ਬਣ ਜਾ..
ਪੜ੍ਹ ਲਿਖ ਪਰਮ ਗਿਆਨੀ ਬਣ ਜਾ
ਬੀਬਾ ਤੂੰ ਵਿਗਿਆਨੀ ਬਣ ਜਾ..
ਤਰਕ ਦਲੀਲ ਦਾ ਸਾਥ ਨਾ ਛੱਡੀਂ
ਪਰ ਨਿਮਰਤਾ ਦਿਲੋਂ ਨਾ ਕੱਢੀਂ
ਮਿੱਠੇ ਬੋਲਾਂ ਦੀ ਵੰਡ ਸ਼ੀਰਨੀ
ਕਰਮਸ਼ੀਲ ਮਹਾਂਦਾਨੀ ਬਣ ਜਾ..
ਪੜ੍ਹ ਲਿਖ ਪਰਮ ਗਿਆਨੀ ਬਣ ਜਾ
ਬੀਬਾ ਤੂੰ ਵਿਗਿਆਨੀ ਬਣ ਜਾ..
ਸੋਚ ਰੱਖੀਂ ਅਸਮਾਨਾਂ ਵਰਗੀ
ਪਹੁੰਚ ਰੱਖੀਂ ਇਨਸਾਨਾਂ ਵਰਗੀ
ਰੱਖੀਂ ਆਕੜ ਭੁੱਲਰ ਵਰਗੀ
ਬੱਸ ਐਨਾ ਕੁ ਅਭਿਮਾਨੀ ਬਣ ਜਾ..
ਪੜ੍ਹ ਲਿਖ ਪਰਮ ਗਿਆਨੀ ਬਣ ਜਾ
ਬੀਬਾ ਤੂੰ ਵਿਗਿਆਨੀ ਬਣ ਜਾ..
ਪਰਮਿੰਦਰ ਭੁੱਲਰ 
9463067430
Previous articleਸਰਫ਼ਰੋਸ਼ੀ
Next articleਕਿਸਾਨ ਮਜ਼ਦੂਰ ਮੁਜ਼ਾਹਰੇ ਤੇ ਰੈਲੀ ਵਿੱਚ ਸਾਮਲ ਹੋਣ ਵਾਲ਼ਿਆਂ ਦਾ ਧੰਨਵਾਦ,ਨਜ਼ਮਾਂ ਨਾਜ਼ ,ਕੁਲਦੀਪ ਕੋਰ ,ਸੁਮਨਦੀਪ ਕੋਰ