ਚੰਡੀਗੜ੍ਹ: ਠੰਢ ਦੇ ਮੌਸਮ ‘ਚ ਇਸ ਵਾਰ ਕਿਸੇ ਜਹਾਜ਼ ਕੰਪਨੀ ਨੂੰ ਧੁੰਦ ਕਾਰਨ ਆਪਣਾ ਸ਼ਡਿਊਲ ਨਹੀਂ ਬਦਲਣਾ ਪਵੇਗਾ। ਇਹ ਕਹਿਣਾ ਹੈ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਸੀਈਓ ਸੁਨੀਲ ਦੱਤ ਦਾ। ਸੁਨੀਲ ਨੇ ਦੱਸਿਆ ਕਿ ਪਿਛਲੇ ਇਕ ਸਾਲ ‘ਚ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਕਾਫ਼ੀ ਵਿਕਾਸ ਹੋਇਆ ਹੈ। ਇਸ ਵਿਕਾਸ ‘ਚ ਰਨਵੇ ਵਿਸਥਾਰ, ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈਐੱਲਐੱਸ) ਕੈਟ-2 ਇੰਸਟਾਲੇਸ਼ਨ ਅਤੇ ਵਾਚ ਆਵਰ ਵਧਾਏ ਜਾਣੇ ਅਹਿਮ ਹਨ।
ਵੱਡਾ ਜਹਾਜ਼ ਵੀ ਕਰ ਸਕਦਾ ਹੈ ਲੈਂਡਿੰਗ
ਸੁਨੀਲ ਨੇ ਦੱਸਿਆ ਕਿ ਰਨਵੇ ਵਿਸਥਾਰ ਨਾਲ ਹੁਣ ਇਸ ਹਵਾਈ ਅੱਡੇ ‘ਤੇ ਕੋਈ ਵੱਡਾ ਜਹਾਜ਼ ਲੈਂਡਿੰਗ ਕਰ ਸਕਦਾ ਹੈ। ਇੰਸਟਰੂਮੈਂਟ ਲੈਂਡਿੰਗ ਸਿਸਟਮ ਕੈਟ-2 ਇੰਸਟਾਲੇਸ਼ਨ ਨਾਲ ਹੁਦ ਫਲਾਈਟਸ ਦੀ ਲੈਂਡਿੰਗ ‘ਚ ਕੋਈ ਦਿੱਕਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਏਅਰਪੋਰਟ ‘ਤੇ ਪਹਿਲਾਂ ਆਈਐੱਲਐੱਸ ਕੈਟ-1 ਇੰਸਟਾਲ ਸੀ, ਜਿਸ ਕਾਰਨ ਫਲਾਈਟ ਨੂੰ ਲੈਂਡਿੰਗ ਲਈ 1200 ਮੀਟਰ ਦੀ ਦੇਖਣਦੂਰੀ ਚਾਹੀਦੀ ਸੀ, ਪਰ ਹੁਣ ਕੈਟ-2 ਇੰਸਟਾਲੇਸ਼ਨ ਦੀ ਮਦਦ ਨਾਲ 800 ਮੀਟਰ ਦੀ ਦੇਖਣਦੂਰੀ ‘ਤੇ ਆਰਾਮ ਨਾਲ ਲੈਂਡਿੰਗ ਹੋ ਸਕੇਗੀ।
ਜ਼ੀਰੋ ਦੇਖਣਦੂਰੀ ‘ਤੇ ਵੀ ਹੋਵੇਗੀ ਲੈਂਡਿੰਗ
ਉਨ੍ਹਾਂ ਦੱਸਿਆ ਕਿ ਕੈਟ-3 ਇੰਸਟਾਲੇਸ਼ਨ ਦਾ ਕੰਮ ਸ਼ੁਰੂ ਹੈ ਅਤੇ ਅਗਲੇ ਸਰਦੀ ਦੇ ਮੌਸਮ ‘ਚ ਤਾਂ ਜ਼ੀਰੋ ਦੇਖਣਦੂਰੀ ‘ਤੇ ਫਲਾਈਟਸ ਦੀ ਲੈਂਡਿੰਗ ਹੋ ਸਕੇਗੀ। ਸੁਨੀਲ ਨੇ ਕਿਹਾ ਕਿ ਵਾਟ ਆਵਰ ਵਧਾਏ ਜਾਣ ਤੋਂ ਬਾਅਦ ਹੁਣ ਦੇਰ ਰਾਤ ਤਕ ਫਲਾਈਟਸ ਦਾ ਸੰਚਾਲਨ ਵਧਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਸ਼ਡਿਊਲ ‘ਤੇ ਨਜ਼ਰ ਮਾਰੀਏ ਤਾਂ ਏਅਰਪੋਰਟ ਤੋਂ ਗੋਏਅਰ ਦੀ ਫਲਾਈਟ ਜੀ8138 ਦਿੱਲੀ ਲਈ ਰਾਤ 8:40 ਵਜੇ ਉਡਾਣ ਭਰਦੀ ਹੈ। ਉੱਥੇ ਸਵੇਰੇ ਇੰਡੀਗੋ ਦੀ 6ਈ372 ਫਲਾਈਟ ਸ਼ਾਮ ਨੂੰ 7:50 ਵਜੇ ਸ੍ਰੀਨਗਰ ਲਈ ਰਵਾਨਾ ਹੁੰਦੀ ਹੈ।
ਧਰਮਸ਼ਾਲਾ ਨਾਲ ਜੁੜਿਆ ਚੰਡੀਗੜ੍ਹ
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਹੁਣ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਨਾਲ ਵੀ ਜੁੜ ਗਿਆ ਹੈ। ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐੱਮਆਰ ਜਿੰਦਲ ਨੇ ਦੱਸਿਆ ਕਿ ਧਰਮਸ਼ਾਲਾ ਏਅਰਪੋਰਟ ਨੇੜੇ ਮਾਤਾ ਦੇ ਸ਼ਕਤੀਪੀਠ, ਤਿੱਬਤੀ ਧਰਮਗੁਰੂ ਦਲਾਈ ਲਾਮਾ ਦਾ ਨਿਵਾਸ ਅਸਥਾਨ ਹੈ, ਜਿਸ ਕਾਰਨ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਖ਼ਾਸੀ ਸੁਵਿਧਾ ਹੋਵੇਗੀ।
ਮੌਜੂਦਾ ਸਮੇਂ ‘ਚ 33 ਫਲਾਈਟਸ ਦਾ ਸ਼ਡਿਊਲ
ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ਤੋਂ ਮੌਜੂਦਾ ਸਮੇਂ ‘ਚ 33 ਫਲਾਈਟਸ ਦਾ ਸ਼ਡਿਊਲ ਹੈ। ਏਅਰਪੋਰਟ ਤੋਂ ਲੇਹ, ਸ੍ਰੀਨਗਰ, ਦਿੱਲੀ, ਅਹਿਮਦਾਬਾਦ, ਲਖਨਊ, ਕੋਲਕਾਤਾ, ਮੁੰਬਈ, ਬੈਂਗਲੁਰੂ, ਪੂਣੇ, ਨਾਂਦੇੜ ਸਾਹਿਬ, ਜੈਪੁਰ, ਕੁੱਲੂ, ਸ਼ਿਮਲਾ, ਧਰਮਸ਼ਾਲਾ, ਹੈਦਰਾਬਾਦ ਲਹੀ ਸਿੱਧੀ ਫਲਾਈਟਸ ਹੈ। ਇਸ ਤੋਂ ਇਲਾਵਾ ਸ਼ਾਰਜਾਹ ਅਤੇ ਦੁਬਈ ਲਈ ਵੀ ਇਸ ਹਵਾਈ ਅੱਡੇ ਤੋਂ ਸਿੱਧੀ ਉਡਾਣ ਹੈ।