ਸਰਕਾਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ: ਸੋਨੀਆ

ਨਵੀਂ ਦਿੱਲੀ (ਸਮਾਜਵੀਕਲੀ) :  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਕੇਂਦਰ ਸਰਕਾਰ ਚੀਨ ਨਾਲ ਦੇਸ ਸਰਹੱਦਾਂ ਰੱਖਿਅਾ ਕਰਨ ਦੀ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋ ਸਕਦੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਦਾਖ ਦੀ ਸਥਿਤੀ ’ਤੇ ਦੇਸ਼ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ।

ਲੱਦਾਖ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਫੌਜ ਦੇ ਜਵਾਨਾਂ ਦਾ ਸਨਮਾਨ ਕਰਨ ਲਈ ਕਾਂਗਰਸ ਪਾਰਟੀ ਦੀ ਮੁਹਿੰਮ ਦੇ ਹਿੱਸੇ ਵਜੋਂ ਜਾਰੀ ਵੀਡੀਓ ਸੰਦੇਸ਼ ਵਿਚ ਉਨ੍ਹਾਂ ਪੁੱਛਿਆ ਕਿ ਜਦੋਂ ਪ੍ਰਧਾਨ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਭਾਰਤ ਦੇ ਕਿਸੇ ਖੇਤਰ ’ਤੇ ਕਬਜ਼ਾ ਨਹੀਂ ਕੀਤਾ ਹੈ ਤਾਂ ਦੇਸ਼ ਦੇ ਫੌਜੀ ਕਿਉਂ ਸ਼ਹੀਦ ਹੋਏ?

“ਅੱਜ ਜਦੋਂ ਭਾਰਤ-ਚੀਨ ਸਰਹੱਦ ’ਤੇ ਗੰਭੀਰ ਸਥਿਤੀ ਹੈ, ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਹਟ ਸਕਦੀ।” ਉਨ੍ਹਾਂ ਸਪੀਕਅੱਪ ਫੌਰ ਅਵਰ ਜਵਾਨਜ਼ ਮੁਹਿੰਮ ਦੇ ਹਿੱਸੇ ਵਜੋਂ ਵੀਡੀਓ ਉਨ੍ਹਾਂ ਕਿਹਾ, “ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਜੇ ਚੀਨ ਨੇ ਲੱਦਾਖ ਵਿਚ ਸਾਡੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਹੈ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਹੈ, ਤਾਂ ਸਾਡੇ 20 ਜਵਾਨ ਕਿਉਂ ਸ਼ਹੀਦ ਹੋਏ। ਜਦੋਂ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਭਾਰਤੀ ਖੇਤਰ ਵਿਚ ਕੋਈ ਘੁਸਪੈਠ ਨਹੀਂ ਹੋ ਰਹੀ, ਸੈਟੇਲਾਈਟ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਮਾਹਰ ਸਾਡੇ ਖੇਤਰ ਵਿਚ ਚੀਨੀ ਫੌਜਾਂ ਦੀ ਮੌਜੂਦਗੀ ਦੀ ਗੱਲ ਘੁਸਪੈਠ ਦੀ ਪੁਸ਼ਟੀ ਕਰਦੇ ਹਨ। ਕੀ ਪ੍ਰਧਾਨ ਮੰਤਰੀ ਸਰਹੱਦ ‘ਤੇ ਸਥਿਤੀ ਨੂੰ ਲੈ ਕੇ ਦੇਸ਼ ਨੂੰ ਭਰੋਸੇ ਵਿਚ ਲੈਣਗੇ?”

Previous articleਕਰੋਨਾ: ਡਾਕ ਨਾਲ ਵੋਟ ਪਾਉਣ ਦੀ ਉਮਰ 80 ਤੋਂ ਘਟਾ ਕੇ 65 ਸਾਲ ਕੀਤੀ
Next articleGlobal COVID-19 cases top 9.7mn: Johns Hopkins University