ਹੁਸੈਨਪੁਰ 12 ਅਗਸਤ (ਕੌੜਾ) (ਸਮਾਜ ਵੀਕਲੀ): ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭਾਣੋ ਲੰਗਾ ਦੇ ਜੰਮਪਲ ਐਨ. ਆਰ. ਆਈ ਸੁਖਦੇਵ ਸਿੰਘ ਚਾਹਲ ਉਰਫ਼ ਦੇਬੀ ਜਰਮਨ ਵਾਲੇ ਜਿਨ੍ਹਾਂ ਨੇ ਸਰਕਾਰੀ ਹਾਈ ਸਕੂਲ ਭਾਣੋ ਲੰਗਾ ਨੂੰ ਪੰਜਾਬ ਦਾ ਨੰਬਰ ਵਨ ਸੈਲਫ ਮੇਡ ਸਮਾਰਟ ਸਕੂਲ ਬਣਾਉਣ ਦਾ ਬੀੜਾ ਚੁੱਕਿਆ ਹੋਇਆ ਹੈ,ਵੱਲੋਂ ਕਰਵਾਏ ਜਾ ਰਹੇ ਸਕੂਲ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਦੇ ਪਤਵੰਤੇ ਤੇ ਸਮਾਜ ਸੇਵਕ ਸਖਸ਼ੀਅਤਾਂ ਨੇ ਸਕੂਲ ਦਾ ਅਚਾਨਕ ਨਿਰੀਖਣ ਕੀਤਾ, ਅਤੇ ਸਕੂਲ ਦੇ ਵਿਹੜੇ ਵਿੱਚ ਇੰਟਰਲੌਕ ਟਾਈਲਾਂ ਲਗਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ।
ਮੌਕੇ ਤੇ ਜਾ ਕੇ ਦੇਖਿਆ ਕਿ ਸਰਕਾਰੀ ਹਾਈ ਸਕੂਲ ਭਾਣੋ ਲੰਗਾ ਕਪੂਰਥਲਾ ਇਲਾਕੇ ਦੇ ਸਭ ਤੋਂ ਪੁਰਾਣੇ ਸਰਕਾਰੀ ਹਾਈ ਸਕੂਲਾਂ ਵਿੱਚੋਂ ਇੱਕ ਹੈ, ਨੂੰ ਐਨ .ਆਰ.ਆਈ. ਸੁੱਖਦੇਵ ਸਿੰਘ ਚਾਹਲ ਉਰਫ ਦੇਬੀ ਚਾਹਲ ਜਰਮਨ ਵਾਲੇ ਆਪਣੇ ਪਿਤਾ ਸਵਰਗੀ ਸਰਦਾਰ ਸੋਹਨ ਸਿੰਘ ਚਾਹਲ ਜੋਂ ਬੀ .ਐਸ. ਸੀ. ਅਧਿਆਪਕ ਸਨ ਦੀ ਯਾਦ ਵਿੱਚ ਸਕੂਲੀ ਇਮਾਰਤ ਦੇ ਪੁਰਾਣੇ ਕਮਰਿਆਂ ਨੂੰ ਦੁਬਾਰਾ ਪਲਸਤਰ ਕਰਨ, ਟਾਇਲਾਂ ਲਾਉਣ, ਰੰਗ-ਰੋਗਨ ਕਾਰਨ ,ਸਕੂਲ ਕੰਪਲੈਕਸ ਅੰਦਰ ਨਵੇਂ ਰਸਤੇ ਤਿਆਰ ਕਰਨਾ, ਵਰਖਾ ਦੇ ਪਾਣੀ ਦਾ ਨਿਕਾਸ ਕਾਰਨ, ਸਕੂਲ ਵਿੱਚ ਪੌਦੇ ਲਗਾਉਣ ਮਿਡ-ਡੇਅ ਮੀਲ ਬਨਾਉਣ ਵਾਲੀ ਰਸੋਈ ਦਾ ਸ਼ੈੱਡ ਤਿਆਰ ਕਾਰਨ, ਸਕੂਲ ਦਾ ਮੁੱਖ ਗੇਟ ਤਿਆਰ ਕਰਵਾਉਣ, ਲਈ ਤੰਦੂਰ ਜਰਮਨੀ ਵਿਖੇ ਰਹਿ ਕੇ ਨਾਲ ਆਰਥਿਕ ਸਹਾਇਤਾ ਭੇਜ ਰਹੇ ਹਨ।
ਐੱਨ. ਆਰ. ਆਈ ਸੁਖਦੇਵ ਸਿੰਘ ਚਾਹਲ ਦੀ ਸਿਫਾਰਸ਼ ਉਤੇ ਅੱਜ ਸਾਬਕਾ ਸਰਪੰਚ ਤੇ ਨੰਬਰਦਾਰ ਜਸਵੰਤ ਸਿੰਘ ਚਾਹਲ, ਨੰਬਰਦਾਰ ਪਵਨਜੀਤ ਸਿੰਘ ਚਾਹਲ, ਅਧਿਆਪਕ ਅਵਤਾਰ ਸਿੰਘ ਸੰਧੂ, ਚਰਨਜੀਤ ਸਿੰਘ ਚੰਨੀ, ਕੁਲਦੀਪ ਸਿੰਘ ਬੂਟਾ , ਗੁਰਪ੍ਰੀਤ ਸਿੰਘ ਗੋਪੀ, ਰਮੇਸ਼ ਸਿੰਘ ਮੇਸ਼ੀ, ਆਦਿ ੳੁਚੇਚੇ ਤੌਰ ਉਤੇ ਸਕੂਲ਼ ਪਹੁੰਚੇ ਜਿਨ੍ਹਾਂ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ, ਅਤੇ ਸੁਖਦੇਵ ਸਿੰਘ ਚਾਹਲ ਜਰਮਨ ਵਾਲਿਆਂ ਦੀ ਸ਼ਲਾਘਾ ਵੀ ਕੀਤੀ। ਮੌਕੇ ਉੱਤੇ ਹਾਜ਼ਰ ਮਾਸਟਰ ਅਵਤਾਰ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਸੁਖਦੇਵ ਸਿੰਘ ਚਾਹਲ ਵੱਲੋਂ ਸਕੂਲ ਨੂੰ ਸੁੰਦਰ ਦਿੱਖ ਦੇਣ ਲਈ ਕੀਤੇ ਜਾ ਰਹੇ ਆਰਥਿਕ ਸਹਿਯੋਗ ਸਦਕਾ ਸਰਕਾਰੀ ਹਾਈ ਸਕੂਲ ਭਾਣੋ ਲੰਗਾ ਵਿਚ ਦਿਨੋਂ ਦਿਨ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਤੇ ਲੋਕ ਪ੍ਰਾਈਵੇਟ ਸਕੂਲਾਂ ਵਿਚੋਂ ਆਪਣੇ ਬੱਚੇ ਹਟਾ ਕੇ ਸਰਕਾਰੀ ਹਾਈ ਸਕੂਲ ਭਾਣੋ ਲੰਗਾ ਵਿਚ ਦਾਖਲ ਕਰਵਾ ਰਹੇ ਹਨ