ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਕਪੂਰਥਲਾ ਸ੍ਰ. ਗੁਰਦੀਪ ਸਿੰਘ ਗਿੱਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ਾਹਵਾਲਾ ਅੰਦਰੀਸਾ ਜੀ ਦੀ ਯੋਗ ਅਗਵਾਈ ਹੇਠ “ਬੇਟੀ ਬਚਾਓ ਬੇਟੀ ਪੜਾਓ” ਮੁਹਿੰਮ ਤਹਿਤ ਅੰਡਰ 17 ਅਤੇ ਅੰਡਰ 19 ਲੜਕੀਆਂ ਦੇ ਬਲਾਕ ਪੱਧਰੀ ਐਥਲੈਟਿਕਸ ਮੁਕਾਬਲੇ 15—01—2021 ਨੂੰ ਸ.ਸ.ਸ.ਸ. ਮੋਠਾਵਾਲ ਵਿਖੇ ਦੋੜਾਂ ਅਤੇ ਲੌਂਗ ਜੰਪ ਆਦਿ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਕੂਲ ਦੀਆਂ 10ਵੀ ਅਤੇ 11ਵੀ ਸ੍ਰੇਣੀ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।
ਅੰਡਰ 17 ਵਿੱਚ ਮਨਪ੍ਰੀਤ ਕੌਰ (11ਵੀ) ਨੇ 100 ਮੀਟਰ ਦੋੜ ਅਤੇ ਲੌਂਗ ਜੰਪ ਵਿੱਚ ਗੋਲਡ (ਪਹਿਲਾ ਸਥਾਨ) ਪ੍ਰਾਪਤ ਕੀਤਾ। ਪਵਨਦੀਪ ਕੌਰ (10ਵੀ ) ਨੇ 400 ਮੀਟਰ ਅਤੇ 600 ਮੀਟਰ ਦੋੜ ਵਿੱਚ ਗੋਲਡ (ਪਹਿਲਾ ਸਥਾਨ) ਅਤੇ ਅੰਡਰ 19 ਵਿੱਚ ਜੈਸਮੀਨ ਕੌਰ (11ਵੀ ) ਨੇ ਲੌਂਗ ਜੰਪ ਵਿੱਚ ਸਿਲਵਰ (ਦੂਜਾ ਸਥਾਨ) ਅਤੇ ਵੀਰਪਾਲ ਕੌਰ (11ਵੀ ) 400 ਮੀਟਰ ਦੌੜ ਵਿੱਚ ਬਰੌਂਜ (ਤੀਸਰਾ ਸਥਾਨ) ਅਤੇ 600 ਮੀਟਰ ਦੌੜ ਵਿੱਚ ਸਿਲਵਰ (ਦੂਜਾ ਸਥਾਨ) ਪ੍ਰਾਪਤ ਕੀਤਾ।ਇਸ ਸਕੂਲ ਦੀ ਵਿਦਿਆਰਥਣ ਪਵਨਦੀਪ ਕੌਰ ਨੂੰ ਅੰਡਰ 17 ਵਿੱਚ ਬਲਾਕ ਵਿੱਚੋ ਬੈਸਟ ਅਥਲੀਟ ਚੁਣਿਆ ਗਿਆ। ਇਨ੍ਹਾਂ ਵਿਦਿਆਰਥਣਾਂ ਨੇ ਬਲਾਕ ਪੱਧਰੀ ਮੁਕਾਬਲਿਆ ਵਿੱਚ ਪੁਰਸਕਾਰ ਪ੍ਰਾਪਤ ਕਰਕੇ ਸਕੂਲ ਦਾ ਨਾਮ ਚਮਕਾਇਆ।
ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਨੇ ਦੱਸਿਆਂ ਕਿ ਬੱਚਿਆਂ ਨੇ ਥੋੜੇ ਹੀ ਸਮੇਂ ਵਿੱਚ ਮਿਹਨਤ ਕਰਕੇ ਇਨ੍ਹਾਂ ਮੁਕਾਬਲਿਆਂ ਵਿੱਚ ਇਹ ਮੁਕਾਮ ਹਾਸਿਲ ਕੀਤਾ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਸਾਹਿਬ ਜੀ ਵੱਲੋ ਇਹਨਾਂ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਾਰਾ ਸਟਾਫ ਮੈਡਮ ਇੰਦਰਜੀਤ ਕੌਰ, ਪਰਮਜੀਤ ਕੌਰ, ਬਲਵੀਰ ਕੌਰ, ਇੰਦਰਜੀਤ ਸਿੰਘ, ਮਮਤਾ ਨਰੂਲਾ, ਸੁਰਿੰਦਰ ਕੌਰ, ਆਂਚਲ, ਸਵਿਤਾ, ਮਮਤਾ ਰਾਣੀ, ਹਰਿੰਦਰਜੀਤ ਸਿੰਘ, ਜਤਿੰਦਰ ਕੁਮਾਰ ਅਤੇ ਹਰਪ੍ਰੀਤ ਸਿੰਘ ਆਦਿ ਹਾਜਰ ਸਨ।