ਦ੍ਰਿਸ਼ਟੀ ਫਾਊਡੇਸ਼ਨ ਵੱਲੋਂ ਸਰਕਾਰੀ ਸਕੂਲਾਂ ਵਿੱਚ ਤਿੰਨ ਕੰਪਿਊਟਰ ਦਾਨ

  • ਸਾਲ 2021 ਵਿੱਚ 50 ਕੰਪਿਊਟਰ ਲਾਏ ਜਾਣਗੇ
  • ਹੁਣ ਤੱਕ 8 ਸਰਕਾਰੀ ਸਕੂਲਾਂ ਵਿੱਚ ਲੱਗ ਚੁੱਕੇ ਹਨ ਕੰਪਿਊਟਰ

ਸੁਲਤਾਨਪੁਰ ਲੋਧੀ, ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਵਾਤਾਵਰਨ ਪ੍ਰੇਮੀ  ਤੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰੇਰਨਾ ਸਦਕਾ ਕਨੇਡਾ ਦੀ ਦ੍ਰਿਸ਼ਟੀ ਫਾਊਡੇਸ਼ਨ ਵੱਲੋਂ ਜਨਵਰੀ 2022 ਤੱਕ ਸਰਕਾਰੀ ਸਕੂਲਾਂ ਨੂੰ 13 ਲੱਖ ਦੇ ਕੰਪਿਊਟਰ ਦਾਨ ਕੀਤੇ ਜਾਣਗੇ।ਅਬੋਹਰ–ਫਾਜ਼ਿਲਕਾ ਜਿਿਲ੍ਹਆਂ  ਵਿੱਚ ਤਿੰਨ ਕੰਪਿਊਟਰ ਲਗਾਏ ਗਏ ਹਨ। ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਅਬੋਹਰ-ਫਾਜ਼ਿਲਕਾ ਸਰਹੱਦੀ ਇਲਾਕੇ ਵਿੱਚ 20 ਹੋਰ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਲਗਾਉਣ ਦਾ ਸਰਵੇ ਹੋ ਚੁੱਕਾ ਹੈ।

ਮਾਲਵੇ ਦੇ ਮਲੋਟ ਪਿੰਡ, ਕੁੰਡਲ ਅਤੇ ਤਾਜ਼ਾਪੱਟੀ ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਇਹ ਤਿੰਨ ਕੰਪਿਊਟਰ ਲਗਾਏ ਗਏ ਹਨ। ਮਲੋਟ ਪਿੰਡ ਦੇ ਸਰਕਾਰੀ ਸਕੂਲ ਦੀ ਟੀਚਰ ਨਿਸ਼ਾ ਰਾਣੀ ਨੇ ਭਾਵੁਕ ਹੁੰਦਿਆ ਦੱਸਿਆ ਕਿ ਉਹ 10 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਪਰ ਕਦੇ ਕੋਈ ਸੰਸਥਾ ਮੱਦਦ ਲਈ ਅੱਗੇ ਨਹੀਂ ਆਈ। ਦ੍ਰਿਸ਼ਟੀ ਫਾਊਡੇਸ਼ਨ ਨੇ ਆ ਕੇ ਕੰਪਿਊਟਰ ਲਾਇਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਸਮੇਂ ਦੀ ਨਬਜ਼ ਨੂੰ ਪਛਾਣਿਆ ਹੈ। ਅਬੋਹਰ ਬਲਾਕ ਦੇ ਤਾਜ਼ਾਪੱਟੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਮਦਨ ਲਾਲ ਨੇ ਕੰਪਿਊਟਰ ਲੱਗਣ ‘ਤੇ ਕਿਹਾ ਕਿ ਅੱਜ ਕੱਲ੍ਹ ਸਰਕਾਰੀ ਸਕੂਲਾਂ ਦੀ ਮੱਦਦ ਘੱਟ ਹੋ ਰਹੀ ਹੈ ਕਿਉਂਕਿ ਲੋਕਾਂ ਦਾ ਰੁਝਾਨ ਨਿੱਜੀ ਸਕੂਲਾਂ ਵੱਲ ਵੱਧ ਰਿਹਾ ਹੈ ਜਦ ਕਿ ਸਰਕਾਰੀ ਸਕੂਲ ਅਸਲ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਅਸਲ ਬੁਨਿਆਦ ਹਨ।

ਕੁੰਡਲ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸੇਵਾ ਮੁਕਤ ਪ੍ਰਿੰਸੀਪਲ ਗੁਰਸ਼ੇਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਜੀ ਨੇ ਵਾਤਾਵਰਨ, ਵਿੱਦਿਆ ਦੇ ਖੇਤਰ ਸਮੇਤ ਹੋਰ ਸਮਾਜ ਸੇਵਾ ਦੇ ਕਾਰਜ ਕੀਤੇ ਹਨ ਜੋ ਪੰਜਾਬ ਤੇ ਦੇਸ਼ ਲਈ ਬਹੁਤ ਹੀ ਲਾਹੇਵੰਦ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਾਝੇ ਦੇ ਸਰਹੱਦੀ ਸਕੂਲਾਂ ਅਤੇ ਕੰਢੀ ਇਲਾਕੇ ਦੇ ਸਕੂਲਾਂ ਵਿੱਚ ਕੰਪਿਊਟਰ ਲਗਾਉਣ ਦਾ ਟੀਚਾ ਮਿਿਥਆ ਗਿਆ ਹੈ। ਹਰ ਸਾਲ 50 ਕੰਪਿਊਟਰ ਦ੍ਰਿਸ਼ਟੀ ਫਾਊਡੇਸ਼ਨ ਕਨੇਡਾ ਵੱਲੋਂ ਦਾਨ ਕੀਤੇ ਜਾਣਗੇ।

ਇਸ ਮੌਕੇ ਐਡਵੋਕੇਟ ਗੁਰਭੇਜ਼ ਸਿੰਘ ਮਲੋਟ, ਰਜਿੰਦਰ ਸਿੰਘ ਧਰਾਂਗਵਾਲਾ, ਪ੍ਰਿੰਸ ਬਰਾੜ, ਸਰਕਾਰੀ ਪਾ੍ਰਇਮਰੀ ਸਕੂਲ ਪਿੰਡ ਮਲੋਟ ਤੋਂ ਪ੍ਰਿੰਸੀਪਲ ਮਨਜੀਤ ਕੌਰ, ਮੈਡਮ ਨਵਨੀਤ ਕੌਰ, ਮੈਡਮ ਰਾਬੀਆ, ਮੈਡਮ ਨਿਸ਼ਾ ਰਾਣੀ, ਮਾਸਟਰ ਯਾਦਵਿੰਦਰ ਸਿੰਘ, ਸਰਕਾਰੀ ਪਾ੍ਰਇਮਰੀ ਸਕੂਲ ਪਿੰਡ ਕੁੰਡਲ ਤੋਂ ਸਕੂਲ ਸਟਾਫ ਸਮੇਤ ਸ. ਜਗਮਨਦੀਪ ਸਿੰਘ ਸਰਪੰਚ ਤੇ ਬਲਕਰਨ ਸਿੰਘ ਚੈਅਰਮੈਨ, ਸਰਕਾਰੀ ਪ੍ਰਾਇਮਰੀ ਸਕੂਲ ਤਾਜਾ ਪੱਟੀ ਤੋਂ ਮਾਸਟਰ ਮਦਨ ਲਾਲ, ਸਰਪੰਚ ਸੰਜੇ ਸਿਹਾਗ ਅਤੇ ਗੁਰਵਿੰਦਰਪ੍ਰੀਤ ਸਿੰਘ ਇੰਗਲੈਂਡ, ਰਾਜਮੋਹਨ ਆਦਿ ਮੌਜੂਦ ਸਨ।

Previous articleਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ਾਹਵਾਲਾ ਅੰਦਰੀਸਾ ਦਾ ਅੰਡਰ 17 ਅਤੇ 19 “ਬੇਟੀ ਬਚਾਓ ਬੇਟੀ ਪੜਾਓ ” ਬਲਾਕ ਖੇਡਾਂ ਚ ਸਾਨਦਾਰ ਪ੍ਰਦਰਸ਼ਨ
Next articleਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰੇਗੀ 26 ਨੂੰ ਟਰੈਕਟਰ ਮਾਰਚ