“ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਵਿਖੇ ਟੀਚਰਜ਼ ਫੈਸਟ ਦਾ ਆਯੋਜਨ”

(ਸਮਾਜ ਵੀਕਲੀ):  ਸਿੱਖਿਆ ਵਿਭਾਗ ਪੰਜਾਬ ਦੁਆਰਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਸਿੱਖਣ-ਸਿਖਾਉਣ ਦੀਆਂ ਨਿਪੁੰਨਤਾਵਾਂ , ਪ੍ਰਤਿਭਾਵਾਂ, ਰੁਚੀਆਂ ਅਤੇ ਵੱਖ ਵੱਖ ਵਿਲੱਖਣਤਾਵਾਂ ਦੇ ਉਸਾਰੂ ਅਤੇ ਸਾਰਥਕ ਪ੍ਰਗਟਾਅ ਹਿੱਤ ਟੀਚਰਜ਼ ਫੈਸਟ ਕਰਵਾਉਣ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਮੈਡਮ ਵਰਿੰਦਰਜੀਤ ਕੌਰ , ਬੀ .ਐੱਮ ਅਧਿਆਪਕ
ਗੁਰਅਮਨਦੀਪ ਸਿੰਘ ਅਤੇ ਤੇਜਿੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਸਿੱਧਵਾਂ ਬੇਟ -2 ਦ ਟੀਚਰਜ਼ ਫੈਸਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਵਿਖੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਨੀਨਾ ਮਿੱਤਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਫੈਸਟ ਵਿੱਚ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਵੱਖ-ਵੱਖ ਵਿਸ਼ਿਆਂ ਦੀਆਂ ਸਿੱਖਣ ਸਿਖਾਉਣ ਸਹਾਇਕ ਸਮੱਗਰੀਆਂ ,ਚਾਰਟਾਂ ਮਾਡਲਾਂ, ਵਿਦਿਆਰਥੀਆਂ ਨੂੰ ਪੜ੍ਹਾਉਣ ਦੀਆਂ ਵੱਖ ਵੱਖ ਕਿਰਿਆਵਾਂ ਦੀ ਪੇਸ਼ਕਾਰੀ ਰਾਹੀਂ ਹਿੱਸਾ ਲਿਆ।

ਜੱਜਮੈਂਟ ਪੈਨਲ ਦੇ ਮੈਂਬਰ ਮਾਸਟਰ ਪ੍ਰੀਤਮ ਸਿੰਘ ,ਗੁਰਮੀਤ ਸਿੰਘ,ਸ੍ਰੀਮਤੀ ਰਮਨਦੀਪ ਕੌਰ, ਹਰਪ੍ਰੀਤ ਕੌਰ, ਨਿਧੀ ਆਹੂਜਾ, ਰਾਜਵੰਤ ਕੌਰ ਅਤੇ ਦੀਪੇਂਦਰ ਵਾਲੀਆ ਨੇ ਨਤੀਜੇ ਐਲਾਨੇ, ਜਿਨ੍ਹਾਂ ਅਨੁਸਾਰ ਕ੍ਰਮਵਾਰ ਮਿਸ ਅਮਨਦੀਪ ਕੌਰ (ਅੰਗਰੇਜ਼ੀ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ,ਰਜਨੀ ਬਾਲਾ (ਹਿੰਦੀ) ਸਰਕਾਰੀ ਹਾਈ ਸਕੂਲ ਗੁੜ੍ਹੇ , ਅਮਰਵੀਰ ਕੌਰ (ਗਣਿਤ) ਸਰਕਾਰੀ ਹਾਈ ਸਕੂਲ ਆਲੀਵਾਲ , ਕਮਲਜੀਤ ਕੌਰ(ਸਾਇੰਸ) ਸਰਕਾਰੀ ਹਾਈ ਸਕੂਲ ਗੁੜ੍ਹੇ , ਪਰਮਜੀਤ ਕੌਰ(ਪੰਜਾਬੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਦੜੀ, ਹਰਮੇਲ ਸਿੰਘ (ਸਮਾਜਿਕ ਸਿੱਖਿਅਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ,ਗੁਰਪ੍ਰੀਤ ਸਿੰਘ (ਸਿਹਤ ਤੇ ਸਰੀਰਕ) ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਰਸੀਆਂ ਕਾਦਰ ਬਖਸ਼ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ।

ਇਸ ਦੌਰਾਨ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਗੀਤ ਵੀ ਗਾਇਆ ਪੂਰੇ ਪ੍ਰੋਗਰਾਮ ਦੌਰਾਨ ਲੈਕਚਰਾਰ ਪੰਜਾਬੀ ਮੈਡਮ ਰਵਨੀਤ ਕੌਰ ਨੇ ਮੰਚ ਦੇ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਸਮਾਪਤੀ ਵੇਲੇ ਟੀਚਰਜ਼ ਫੈਸਟ ਦੇ ਜਿਊਰੀ ਮੈਬਰ ਮੈਡਮ ਵਰਿੰਦਰਜੀਤ ਕੌਰ ਬੀ. ਐਨ. ਓ ਅਤੇ ਪ੍ਰਿੰਸੀਪਲ ਮਨਪ੍ਰੀਤ ਸਿੰਘ ਨੇ ਇਸ ਫੈਸਟ ਵਿੱਚ ਹਿੱਸਾ ਲੈਣ ਵਾਲੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ।

Previous articleਬੂਟੇ ਲਗਾਏ ਤੇ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ
Next articleਪ ਸ ਸ ਫ ਕਪੂਰਥਲਾ ਦਾ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ ਸਮਾਪਤ