ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਫਿਜ਼ੀਕਲ ਅਧਿਆਪਕ ਨੇ ਪ੍ਰਾਪਤ ਕੀਤੇ ਦੋ ਮੈਡਲ

ਮਹਿਤਪੁਰ (ਵਰਮਾ)  (ਸਮਾਜ ਵੀਕਲੀ): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਦੇ ਫਿਜ਼ੀਕਲ ਵਿਸ਼ੇ ਦੇ ਅਧਿਆਪਕ ਸ੍ਰੀਮਤੀ ਗੁਰਵਿੰਦਰ ਕੌਰ ਜੀ ਨੇ ਪੇਂਡੂ ਖੇਡਾਂ ਜ਼ਿਲ੍ਹਾ ਜਲੰਧਰ ਵਿੱਚ ਅਥਲੈਟਿਕ ਦੇ ਲੌਂਗ ਜੰਪ(long jump) ਵਿੱਚ ਪਹਿਲਾ ਅਤੇ 100 ਮੀਟਰ ਦੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ । ਉਨ੍ਹਾਂ ਦੀ ਆਪਣੀ ਮਿਹਨਤ ਤੁਰੰਤ ਲਾਈ ਪ੍ਰਿੰਸੀਪਲ ਸਰਦਾਰ ਹਰਜੀਤ ਸਿੰਘ ਜੀ ਨੇ ਸਵੇਰ ਦੀ ਸਭਾ ਵਿੱਚ ਮੈਡਲ ਦੇ ਨਾਲ ਮੈਡਮ ਜੀ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਸਮੂਹ ਸਟਾਫ ਨੇ ਵਧਾਈ ਵੀ ਦਿੱਤੀ। ਸਟਾਫ ਮੈਂਬਰਜ਼ ਦੇ ਇਸ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਨੂੰ ਵੀ ਅੱਗੇ ਵਧਣ ਵੱਲ ਪ੍ਰੇਰਣਾ ਮਿਲੀ ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਸਿਹਤ ਮੁਲਾਜ਼ਮਾਂ ਵੱਲੋਂ 22 ਦੇ ਧਰਨੇ ਸਬੰਧੀ ਤਿਆਰੀਆਂ ਜ਼ੋਰਾਂ ਤੇ