ਬਸ ਰਹਿਣਦੇ

ਮੁਖਤਿਆਰ ਅਲੀ

(ਸਮਾਜ ਵੀਕਲੀ)

ਕਾਹਤੋਂ ਛੇੜਦੇ ਹੋ ਅੱਲ੍ਹੇ ਜਖਮਾਂ ਨੂੰ,
ਹੁਣ ਕੁਝ ਨਹੀਂ ਕਰਨਾ ਮੱਲਮਾਂ ਨੇ।
ਹੁਣ ਤੱਕ ਜੋ ਹੰਢਾਏ ਜਿੰਦਗੀ ਨੇ,
ਉਹ ਦਰਦ ਨਹੀਂ ਲਿਖਣੇ ਕਲਮਾਂ ਨੇ।
ਜਦੋਂ ਲੋੜ ਸੀ ਤੇਰੀ ਸੱਜਣਾ ਉਏ,
ਤੂੰ ਪਾਸਾ ਵੱਟਕੇ ਲੰਘਦਾ ਸੀ।
ਇੱਕ ਚਾਹੁੰਦਾ ਸੀ ਤੈਥੋਂ ਹੌਂਸਲਾ ਮੈਂ,
ਹੋਰ ਕਿਹੜਾ ਦੌਲਤ ਮੰਗਦਾ ਸੀ।
ਹੁਣ ਸੁੱਕ ਕੇ ਤਾਂਬੜ ਹੋ ਚੱਲੇ,
ਖਾ ਲੇ ਘੁਣ ਵਾਂਗ ਹਾਲਾਂਤਾਂ ਨੇ।
ਕੁਝ ਲੁੱਟ ਲਿਆ ਸਾਨੂੰ ਆਪਣਿਆਂ,
ਕੁਝ ਗੈਰਾਂ ਦੇ ਜਜਬਾਤਾਂ ਨੇ।
ਨਾ ਦਵਾ ਲੱਗੇ ਨਾ ਦੁਆ ਲੱਗੇ,
ਕਾਹਨੂੰ ਦਿੰਦੇ ਹੋ ਝੂਠੇ ਦਿਲਾਸੇ ਬਈ।
ਨਾ ਬੋਲ ਵਿੱਚ ਮਿਠਾਸ ਰਹੀ,
ਆਹ ਸਭ ਬਨਾਉਟੀ ਹਾਸੇ ਬਈ।
ਇਹ ਦੁਨੀਆਂ ਮਤਲਬ ਖੋਰ ਬਣੀ,
ਸੁਭਾ ਹੋਰ, ਸਾਮ੍ਹ ਨੂੰ ਹੋਰ ਹੁੰਦੀ,
ਸਭ ਕਰਨ ਸਲਾਮਾਂ ਅਲੀ ਉਦੋਂ,
ਸਤਾ ਹੁਸਨ, ਪੈਸੇ ਦੀ ਜਦ ਲੋਰ ਹੁੰਦੀ।

ਮੁਖਤਿਆਰ ਅਲੀ
ਸ਼ਾਹਪੁਰ ਕਲਾਂ।
98728.96450.

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਣਕਾਂ ਪੱਕੀਆਂ
Next article‘ਧਾਰਾ ਦੇ ਆਰ-ਪਾਰ’