ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਸਨਮਾਨ ਸਮਾਰੋਹ ਆਯੋਜਿਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਇੱਕ ਛੋਟਾ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਪਿਛਲੇ ਸਮੇਂ ਦੌਰਾਨ ਸਕੂਲ ਦੇ ਵਿਕਾਸ ਲਈ ਵੱਖ ਵੱਖ ਦਾਨੀ ਸੱਜਣਾਂ ਅਤੇ ਸਕੂਲ ਦੇ ਪਾਸ ਆਊਟ ਵਿਦਿਆਰਥੀਆਂ ਨੂੰ ਸਕੂਲ ਭਲਾਈ ਫੰਡ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਸਕੂਲ ਮੁੱਖੀ ਪਰਮਜੀਤ ਸਿੰਘ ਟੋਡਰਵਾਲ , ਬਲਬੀਰ ਸਿੰਘ ਸੈਦਪੁਰ ,ਕੁਲਬੀਰ ਸਿੰਘ ਪੀ ਟੀ ਆਈ , ਹਰਮਿੰਦਰ ਸਿੰਘ , ਕ੍ਰਿਸ਼ਨਪਾਲ ਸਿੰਘ ਆਦਿ ਨੇ ਸਾਂਝੇ ਤੌਰ ਤੇ ਕੀਤੀ।

ਇਸ ਸਮਾਰੋਹ ਦੌਰਾਨ ਸਕੂਲ ਦੇ ਹੋਣਹਾਰ ਵਿਦਿਆਰਥੀ ਜੋ ਕਿ ਇਸ ਸਮੇਂ ਅਮਰੀਕਾ, ਕੈਨੇਡਾ , ਇੰਗਲੈਂਡ ,ਆਸਟ੍ਰੇਲੀਆ ਅਤੇ ਹੋਰ ਵੱਖ ਵੱਖ ਦੇਸ਼ਾਂ ਵਿੱਚ ਆਪਣੇ ਆਪਣੇ ਕਿੱਤੇ ਵਿੱਚ ਨਾਮਣਾ ਖੱਟ ਰਹੇ ਹਨ ਤੇ ਆਪਣੇ ਸਕੂਲ ਮਾਪਿਆਂ ਤੇ ਇਸ ਦੇਸ਼ ਦਾ ਨਾਂ ਉੱਚਾ ਕਰ ਰਹੇ ਹਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਇਸ ਦੌਰਾਨ ਦਾਨੀ ਸੱਜਣਾਂ ਵਿੱਚ ਜਗਰੂਪ ਸਿੰਘ ਮਿੱਤਰ ਬਿਧੀਪੁਰ, ਦਲੇਰ ਸਿੰਘ ਬਿਧੀਪੁਰ, ਨਰਿੰਦਰਜੀਤ ਕੌਰ ਸੈਦਪੁਰ ,ਹਰੀਸ਼ ਕੁਮਾਰ ਕੰਡਾ ਟਿੱਬਾ, ਬਲਵੀਰ ਸਿੰਘ ਸੈਦਪੁਰ, ਨਰਿੰਦਰ ਸਿੰਘ ਟਿੱਬਾ ਤੇ ਬਲਜਿੰਦਰ ਸਿੰਘ, ਅਮਨਦੀਪ ਸਿੰਘ ਸੈਦਪੁਰ ,ਸ਼ਰਨਜੀਤ ਸਿੰਘ ,ਸ਼ਰਨਬੀਰ ਸਿੰਘ ਅਤੇ ਲਖਵਿੰਦਰ ਸਿੰਘ ਸੈਦਪੁਰ, ਜਸਪਾਲ ਸਿੰਘ ਸੈਦਪੁਰ, ਹਰਜੀਤ ਸਿੰਘ ਦਰੀਏਵਾਲ, ਗੁਰਪ੍ਰੀਤ ਸਿੰਘ ਸ਼ਹਿਰੀ ਟਿੱਬਾ, ਰਾਜਵਿੰਦਰ ਕੌਰ ਅਮਾਨੀਪੁਰ ਤੇ ਕੁਲਦੀਪ ਕੌਰ ਟਿੱਬਾ, ਜਸਬੀਰ ਸਿੰਘ ਆਦਿ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਜਿਥੇ ਬਲਵੀਰ ਸਿੰਘ ਸੈਦਪੁਰ ਅਤੇ ਰਾਜਵਿੰਦਰ ਕੌਰ ਅਮਾਨੀਪੁਰ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਉਥੇ ਹੀ ਇਸ ਦੌਰਾਨ ਸਕੂਲ ਮੁੱਖੀ ਪਰਮਜੀਤ ਸਿੰਘ ਨੇ ਆਏ ਹੋਏ ਸਾਰੇ ਹੀ ਦਾਨੀ ਸੱਜਣਾਂ ਅਤੇ ਪੁਰਾਣੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸ਼ਰਨਜੀਤ ਅਮਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਸੁਖਵਿੰਦਰ ਕੌਰ, ਰਾਕੇਸ਼ ਕੁਮਾਰ, ਰਵਿੰਦਰ ਕੌਰ, ਗੁਰਵਿੰਦਰ ਕੌਰ, ਰਾਜਵਿੰਦਰ ਕੌਰ ,ਹਰਪ੍ਰੀਤ ਕੌਰ, ਰਾਜਵਿੰਦਰ ਕੌਰ ਅੰਗਰੇਜ਼ੀ ਮਿਸਟ੍ਰੈਸ ਬੂੜੇਵਾਲ, ਨਵਨੀਤ ਕੌਰ, ਕੁਲਬੀਰ ਸਿੰਘ, ਕਿੰਦਰਜੀਤ ਕੌਰ ,ਰਾਜਬੀਰ ਕੌਰ, ਕੁਸ਼ਲਪਾਲ ਸਿੰਘ, ਹਰਮਿੰਦਰ ਸਿੰਘ ,ਹਰਵਿੰਦਰ ਕੌਰ, ਗੁਰਚਰਨ ਸਿੰਘ, ਮੰਗਲ ਸਿੰਘ ਆਦਿ ਹਾਜ਼ਰ ਸਨ ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਤੇ ਸ਼ੋਭਾ ਯਾਤਰਾ ਦਾ ਆਯੋਜਨ
Next articleਅਧਿਆਪਕ ਜਥੇਬੰਦੀਆਂ ਵੱਲੋਂ ਤਿੱਖੇ ਸੰਘਰਸ਼ਾਂ ਦੀ ਚਿਤਾਵਨੀ ਸਬੰਧੀ ਪ੍ਰੈੱਸ ਨੋਟ