ਮਹਿਤਪੁਰ (ਨੀਰਜ ਵਰਮਾ)-ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਐਲੂਮਿਨੀ ਮੀਟ ।ਪ੍ਰਿੰਸੀਪਲ ਸਤਨਾਮ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਰੋਹ ਚ ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਸ਼੍ਰੀ ਤਰਲੋਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸਤਨਾਮ ਸਿੰਘ, ਸਟਾਫ਼ ਅਤੇ ਐਸ ਐਮ ਸੀ ਮੈਂਬਰਾਂ ਨੇ ਕੀਤਾ।ਲੋਕ ਕਲਾ ਮੰਚ ਮੁੱਲਾਂਪੁਰ ਦਾਖਾ ਦੀ ਟੀਮ ਵਲੋਂ ਹਰਕੇਸ਼ ਚੋਧਰੀ ਦੇ ਨਿਰਦੇਸ਼ਕ ਅਧੀਨ ਸ਼ਹੀਦ ਭਗਤ ਸਿੰਘ ਸਬੰਦੀ ਨਾਟਕ(ਛਿਪਣ ਤੋਂ ਪਹਿਲਾਂ) ਅਤੇ ਦੁੱਖ ਪੰਜਾਬ ਦੇ ਅਤੇ ਬਾਬਲਾ ਦਾ ਵਿਹੜਾ ਅਤੇ ਕਿਹੜਾ ਕਿਹੜਾ ਦੁੱਖ ਦੱਸਾ ਪੰਜਾਬ ਦਾ(ਦੋਵੇ ਕੋਰੀਓਗ੍ਰਾਫੀਆ )ਬੇਹੱਦ ਸਫ਼ਲਤਾ ਨਾਲ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਕੂਲ ਦੀਆ ਕੁੱਝ ਇਨਾਮ ਜੇਤੂ ਵਿਦਿਆਰਥਣਾਂ ਵਲੋਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ।ਕਰਨ ਅਤੇ ਸੰਚਿਤ ਦੋਹਾਂ ਰਾਸ਼ਟਰੀ ਪੱਧਰ ਦੇ ਕਲਾਕਾਰਾਂ ਵਲੋਂ ਪੇਸ਼ ਗੀਤ ਅਤੇ ਨਿ੍ਤ ਇਸ ਪ੍ਰੋਗਰਾਮ ਦੇ ਸਿਖਰ ਕਹੇ ਜਾ ਸਕਦੇ ਹਨ।ਇਸ ਮੌਕੇ ਤੇ ਸਿੱਖਿਆ ,ਸਹਿ ਸਿੱਖਿਆ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮੱਲਾ ਮਾਰਨ ਵਾਲੀਆਂ ਵਿਦਿਆਰਥਣਾ ਨੂੰ ਇਨਾਮ ਦਿੱਤੇ ਗਏ।ਸਕੂਲ ਸਟਾਫ ਵਲੋ ਮੁੱਖ ਮਹਿਮਾਨਾ ਨੂੰ ਵੀ ਯਾਦਗਾਰੀ
ਚਿੰਨ੍ਹ ਦੇ ਕੇ ਸਨਮਾਨਿਆ ਗਿਆ।ਪ੍ਰਿੰਸੀਪਲ ਸਤਨਾਮ ਸਿੰਘ ਨੇ ਮੁੱਖ ਮਹਿਮਾਨਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਸਕੂਲ ਦੀ ਬਿਹਤਰੀ ਲਈ ਯੋਗਦਾਨ ਖਾਸ ਕਰਕੇ ਸਕੂਲ ਨੂੰ ਸਾਉੰਡਲੈੱਸ ਜਨਰੇਟਰ ਦੇਣ ਦੀ ਸਲਾਘਾ ਕੀਤੀ ।ਮੁੱਖ ਮਹਿਮਾਨ ਸ਼੍ਰੀਮਤੀ ਕੁਲਵਿੰਦਰ ਕੌਰ ਨੇ ਵਿਦਿਅਕ ਸੰਸਥਾਵਾਂ ਦੀ ਬਿਹਤਰੀ ਲਈ ਪਏ ਯੋਗਦਾਨ ਨੂੰ ਪੁਨ ਦਾ ਕਾਰਜ ਕਿਹਾ।ਸ਼੍ਰੀਮਤੀ ਅੰਮ੍ਰਿਤ ਕੌਰ ਨੇ ਸਟੇਜ ਦਾ ਸੰਚਾਲਨ ਬੇਹਦ ਸੁਰੀਲੇ ਅੰਦਾਜ ਚ ਕੀਤਾ। ਇਸ ਮੌਕੇ ਵਿਜੈ ਪੋਪਲੀ ਐਮ. ਸੀ ਨਕੋਦਰ, ਨਵਨੀਤ ਐਰੀ ਐਮ .ਸੀ,ਖੁਸ਼ਵੰਤ ਸਿੰਘ ਉੱਪ ਚੇਅਰਮੈਨ, ਸ਼੍ਰੀਮਤੀ ਹਰਜਿੰਦਰ ਕੌਰ, ਸ਼੍ਰੀਮਤੀ ਬਿੰਦਰ ਕੌਰ ਮੈਂਬਰ ਐਸ ਐਮ ਸੀ.,ਕੁਲਵਿੰਦਰਜੀਤ ਕੌਰ ਵਾਈਸ ਪ੍ਰਿੰਸੀਪਲ ,ਡਾਕਟਰ ਰਾਵਿੰਦਰ ਸਿੰਘ,ਵਰਿੰਦਰ ਸਿੰਘ, ਨਰੇਸ਼ ਕੁਮਾਰ,ਅਮਰਜੀਤ ਸਿੰਘ,ਅਨੀਤਾ ਬਸਰਾ, ਮਨਿੰਦਰਪਾਲ ਕੌਰ,ਅਮਨਦੀਪ, ਰਸ਼ਮੀ ਸ਼ਰਮਾ,ਦੀਪਿਕਾ, ਮੁਕੇਸ਼ ਬਾਲਾ ਜੈਨ, ਮਨਦੀਪ ਕੌਰ ਰਾਸ਼ਟਰੀ ਖਿਡਾਰਨ ,ਦਲਜੀਤ ਕੌਰ,ਕੁਲਵਿੰਦਰ ਕੌਰ, ਬਲਜੀਤ ਕੌਰ(ਸਕੂਲ ਦੀਆ ਪੜ੍ਹੀਆਂ ਵਿਦਿਆਰਥਣਾ),ਜਤਿੰਦਰ ਸਿੰਘ,ਜਸਕਰਨ,ਜਸਵੀਰ ਸਿੰਘ,ਅਤੇ ਬੱਚਿਆਂ ਦੇ ਮਾਪੇ ਹਾਜਰ ਸਨ।