ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਕੇਂਦਰ ਅਤੇ ਪੰਜਾਬ ਸਰਕਾਰ ਦੇ ਸਿੱਖਾਂ ਪ੍ਰਤੀ ਰਵਈਏ ਨੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਸਾਖ ਨੂੰ ਢਾਹ ਲਗਾਈ ਹੈ ਅਤੇ ਇਸ ਕੰਮ ਨੂੰ ਅੰਜਾਮ ਦੇਣ ਵਿੱਚ ਮੀਡੀਆ ਨੇ ਵੀ ਕੋਈ ਕਰ ਬਾਕੀ ਨਹੀਂ ਛੱਡੀ। ਇਹ ਪ੍ਰਗਟਾਵਾ ਕਰਦਿਆਂ ਉੱਘੇ ਸਮਾਜ ਸੇਵਕ ਅਤੇ ਯੂਥ ਆਗੂ ਅਮਨਦੀਪ ਸਿੰਘ ਭਿੰਡਰ ਮੋਠਾਂਵਾਲਾ ਨੇ ਕਿਹਾ ਹੈ ਪੰਜਾਬ ਦੇ ਵਿਗੜੇ ਹੋਏ ਹਲਾਤਾਂ ਤੋਂ ਅੱਜ ਹਰ ਵਿਅਕਤੀ ਖੌਫਜਦਾ ਹੈ ਅਤੇ ਬੇਕਸੂਰ ਸਿੱਖ ਨੌਜਵਾਨਾਂ ਦੀ ਫੜੋ-ਫੜੀ ਕਰਕੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਗਿਆ ਹੈ। ਸਰਕਾਰਾਂ ਪੁਲਸ ਰਾਹੀਂ ਹਮੇਸ਼ਾ ਵਾਂਗ ਹੀ ਸਿੱਖਾਂ ਨਾਲ ਗਲਤ ਸਲੂਕ ਕਰ ਰਹੀਆਂ ਹਨ ਤੇ ਪੁਲਸ ਤੇ ਸਰਕਾਰ ਵੱਲੋਂਲੋਕਤੰਤਰ ਦਾ ਘਾਣ ਕਰਨ ‘ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਵੀ ਆਪਣੀਆਂ ਮੰਗਾਂ ਰੱਖਣ ਦਾ ਪੂਰਾ ਪੂਰਾ ਅਧਿਕਾਰ ਹੈ ਪਰ ਸਰਕਾਰਾਂ ਵੱਲੋਂ ਘੱਟ ਗਿਣਤੀ ਕੌਮ ਨੂੰ ਦਬਾਇਆ ਜਾ ਰਿਹਾ ਹੈ ਤੇ ਸਿੱਖਾਂ ਦੀ ਆਵਾਜ ਪੁਲਸ ਦੇ ਡੰਡੇ ਰਾਹੀਂ ਦਬਾਅ ਕੇ ਰੱਖੀ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸਮੁੱਚੀ ਕੌਮ ਇੱਕ ਪਲੇਟਫਾਰਮ ਥੱਲੇ ਇਕੱਠੀ ਹੋ ਕੇ ਆਪਣੀ ਅਵਾਜ਼ ਬੁਲੰਦ ਕਰੇ ਅਤੇ ਇਸ ਕੰਮ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਖਤ ਫੈਸਲਾ ਲੈ ਕੇ ਕੌਮ ਨੂੰ ਇਕਜੁੱਟ ਕਰਨ ਦਾ ਹੁਕਮ ਦੇਣ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly