(ਸਮਾਜ ਵੀਕਲੀ)
ਨਿੱਜੀ ਘਰਾਣੇ ਸਾਡੇ ਸਿਰ ਬਿਠਾਉਣਾ ਚਾਹੁੰਨੀ ਏ,
ਪੈਰ ਪੱਕੇ ਸਾਡੇ ਖੇਤਾਂ ਵਿੱਚ ਜਮਾਉਣਾ ਚਾਹੁੰਨੀ ਏ,
ਪੱਲੇ ਸਾਡੇ ਚਾਹੁੰਦੀ ਤੂੰ ਛੱਡਣਾ ਕੱਖ ਨਹੀਂ ,
ਤੇਰੇ ਆਪ ਬਣਾਏ ਮਾੜੇ ਸਿਸਟਮ ਕਰਕੇ ,
ਤੇਰੀ ਹੁੰਦੀ ਸਰਕਾਰੇ ਕਿਉਂ ਨੀਵੀਂ ਅੱਖ ਨਹੀਂ।
ਦੁਨੀਆਂ ਰਜਾਉਣ ਲਈ ਦਿੱਕਤਾਂ ਜੋ ਸਹਿੰਦੇ ਨੇ,
ਕਰਜਿਆਂ ਥੱਲੇ ਜੋ ਜਿੰਦਗੀ ਕੱਢ ਲੈਂਦੇ ਨੇ,
ਉਹ ਅੱਤਵਾਦੀ ਕਾਹਤੇ ਤੈਨੂੰ ਲੱਗਦੇ ਰਹਿੰਦੇ ਨੇ,
ਮੈਂ ਸੁਣਿਆ ਕਿਸਾਨਾ ਦਾ ਲੈਂਦੀ ਤੂੰ ਪੱਖ ਨਹੀ ,
ਤੇਰੇ ਆਪ ਬਣਾਏ ਮਾੜੇ ਸਿਸਟਮ ਕਰਕੇ ,
ਤੇਰੀ ਹੁੰਦੀ ਸਰਕਾਰੇ ਕਿਉਂ ਨੀਵੀਂ ਅੱਖ ਨਹੀਂ।
ਅੜੀਅਲ ਜੇ ਤੂੰ ਅਵਦੀ ਹਿੰਢ ਪੁਗਾਉਣ ਲਈ,
ਬਣਨਾ ਪੈਣਾ ਫਿਰ ਸਾਨੂੰ ਵੀ
ਅੜਵੈੜੇ ਅਵਦੀਆ ਜ਼ਮੀਨਾ ਤੇ ਸਾਖ ਬਚਾਉਣ ਲਈ,
ਪੰਜਾਬ ਰਿਹਾ ਏ ਮੋਹਰੀ ਜੰਗਾਂ ਜਿੱਤਾਂ ਲਈ,
ਇਤਿਹਾਸ ਸਾਡੇ ਤੇ ਗਿੱਲ ਹੋਣਾ ਕਿਸੇ ਨੂੰ ਚਾਹੀਦਾ ਕੋਈ ਸ਼ੱਕ ਨਹੀਂ,
ਆਖਰ ਨੂੰ ਨੀਵੀ ਤਾਂ ਕਰਨੀ ਪੈਣੀ ,
ਜੋ ਮਾੜੇ ਸਿਸਟਮ ਕਰਕੇ ,
ਤੇਰੀ ਹੁੰਦੀ ਨੀਵੀਂ ਅੱਖ ਨਹੀਂ।
ਜਗਦੀਪ ਸਿੰਘ ‘ਬੁਲਾਰਾ’
ਸੰਪਰਕ :7717493882