ਸਰਕਰੀ ਪ੍ਰਾਈਮਰੀ ਸਕੂਲ ਰਸੂਲਪੁਰ ਵਿਖੇ ਸਲਾਨਾ ਸਮਾਗਮ ਕਰਾਇਆ ਗਿਆ

ਮਹਿਤਪੁਰ – (ਨੀਰਜ ਵਰਮਾ) ਅੱਜ ਸਰਕਰੀ ਪ੍ਰਾਈਮਰੀ ਸਕੂਲ ਰਸੂਲਪੁਰ ਵਿਖੇ ਸਲਾਨਾ ਸਮਾਗਮ ਕਰਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਹਲਕਾ ਵਿਧਾਇਕ ਸ਼ਾਹਕੋਟ ਹਰਦੇਵ ਸਿੰਘ ਲਾਡੀ ਸੇ਼ਰੋਵਾਲੀਆ ਸ਼ਾਮਲ ਹੋਏ ਅਤੇ ਸਮਾਗਮ ਦੀ ਸ਼ੁਰੁਆਤ ਦੀ ਰਸਮ ਬਲਾਕ ਨਕੋਦਰ 1 ਦੇ ਬੀ ਪੀ ਈ ਓ ਸਰਦਾਰ ਪਰਮਿੰਦਰ ਜੀਤ ਸਿੰਘ ਅਤੇ ਸੀ ਐਚ ਟੀ ਮੈਡਮ ਸੁਨੀਤਾ ਕਾਲੜਾ ਜੀ ਨੇ ਰੀਬਨ ਕੱਟ ਕੇ ਅਦਾ ਕੀਤੀ ਪ੍ਰੋਗਰਾਮ ਦੌਰਾਨ ਦਿਨੇਸ਼ ਚੌਹਾਨ ਨੇ ਸੁਆਗਤੀ ਭਾਸ਼ਣ ਬੋਲ ਕੇ ਪ੍ਰੋਗਰਾਮ ਨੂੰ ਸੂਰੁ ਕਰਵਾਇਆ ਗਿਆ ਬੱਚਿਆਂ ਨੇ ਆਰ ਨਾਨਕ ਪਾਰ ਨਾਨਕ ਗੀਤ ਰਾਹੀ ਧਾਰਮਿਕ ਏਕਤਾ ਦਾ ਸੰਦੇਸ਼ ਦਿੱਤਾ ਮੈਡਮ ਸੁਨੀਤਾ ਜੀ ਨੇ ਸਾਰਿਆਂ ਨੂੰ ਜੀ ਆਇਆ ਆਖ਼ਿਆ ਹਲਕਾ ਵਧਾਇਕ ਹਰਦੇਵ ਸਿੰਘ ਲਾਡੀ ਸੇ਼ਰੋਵਾਲੀਆ ਵਲੋਂ ਸਕੂਲ ਨੂੰ ਇਕ ਕਮਰੇ ਦੀ ਗਰਾਂਟ ਦੇਣ ਦਾ ਭਰੋਸਾ ਦਿੱਤਾ ਗਿਆ ।ਬੀ ਪੀ ਈ ਓ ਪਰਮਿੰਦਰ ਜੀਤ ਸਿੰਘ ਵਲੋਂ ਵੀ ਸਕੂਲ ਨੂੰ ਮੇਜਰ ਗਰਾਂਟ ਦੇਣ ਦਾ ਭਰੋਸਾ ਦਿੱਤਾ ਗਿਆ ਸਟੇਜ ਦੀ ਕਾਰਵਾਈ ਸ.ਜਗਜੀਤ ਸਿੰਘ ਨੇ ਨਿਭਾਈ ਅਤੇ ਸਕੂਲ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੇ ਖੂਬ ਰੰਗ ਬੰਨ੍ਹਿਆ ਇਸ ਸਮੇਂ ਸ਼੍ਰੀ ਰਾਜ ਕੁਮਾਰ ਮੇਅਰ,  ਸ੍ਰੀ ਪਰਸ਼ੋਤਮ ਲਾਲ ਐਮ ਸੀ, ਸ੍ਰੀ ਕਮਲ ਕਿਸ਼ੋਰ ਐਮ ਸੀ , ਸ. ਬਲਵੰਤ ਸਿੰਘ ਸਮਰਾ, ਸੁਖਵਿੰਦਰ ਕੌਰ ਸਮਰਾ, ਮੈਡਮ ਸੁਖਵਿੰਦਰ ਕੌਰ ਪ੍ਰਿੰਸੀਪਲ ਪਿੰਡ ਟਾਹਲੀ, ਸ਼੍ਰੀ ਜਗਦੀਸ਼ ਚੰਦਰ ਕਵਾਤਰਾ ਅਤੇ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਦਾ ਬਹੁਤ ਸਾਰਾ ਮਾਣ ਸਨਮਾਨ ਕੀਤਾ। ਲੜਕੀਆਂ ਨੇ ਗਿੱਧਾ ਪਾਕੇ ਸਾਰੇ ਸਰੋਤਿਆਂ ਨੂੰ ਕੀਲ ਲਿਆ ਅਤੇ ਮੁੰਡਿਆਂ ਨੇ ਮਲਵਈ ਗਿੱਧਾ ਪੇਸ਼ ਕਰਕੇ ਨਵੇਕਲੀ ਪੇਸ਼ਕਾਰੀ ਕੀਤੀ ਇਸ ਤੋਂ ਬਾਅਦ ਮੁੰਡਿਆ ਨੇ ਭੰਗੜੇ ਦੀਆ ਵੱਖ ਵੱਖ ਆਈਟਮਾਂ ਪੇਸ਼ ਕੀਤੀਆਂ ਸਾਰੇ ਸਰੋਤਿਆ ਨੇ ਇਸ ਪ੍ਰੋਗਰਾਮ ਨੂੰ ਬਹੁਤ ਸਲਾਹਿਆ। ਮੁੰਡਿਆ ਦੀਆਂ ਆਈਟਮਾਂ ਸੰਧੂ ਡਾਂਸ ਅਕੈਡਮੀ ਮਹਿਤਪੁਰ ਵਲੋਂ ਤਿਆਰ ਕਰਵਾਈਆਂ ਗਈਆਂ ਸਾਊਂਡ ਸਿਸਟਮ ਦੀ ਸੇਵਾ ਐਮ ਰੋਕ ਡੀ ਜੇ ਵਲੋਂ ਕੀਤੀ ਗਈ। ਇਸ ਮੋਕੇ ਮੈਡਮ ਹਰਪਾਲ ਕੌਰ, ਪ੍ਰਮੋਦ ਰਾਣੀ, ਆਸ਼ਾ ਰਾਣੀ ਅਤੇ ਕ੍ਰਿਸ਼ਨਾ ਨੇ ਸਕੂਲ ਦੀ ਬਾਕੀ ਦੀ ਜਿੰਮੇਵਾਰੀ ਨੂੰ ਸੰਜੀਦਗੀ ਨਾਲ ਨਿਭਾਇਆ। ਪ੍ਰੋਗਰਾਮ  ਦੇ ਅੰਤ ਵਿੱਚ ਸ. ਜਸਵੰਤ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਹਲਕਾ ਵਿਧਾਇਕ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਅਤੇ ਉਹਨਾਂ ਦੇ ਨਾਲ ਆਏ ਪੁਲਿਸ ਅਫਸਰਾਂ ਦਾ ਵੀ ਸਨਮਾਨ ਕੀਤਾ ਗਿਆ, ਬੱਚਿਆਂ ਨੂੰ ਮੈਡਲ ਦੇਕੇ ਨਿਵਾਜਿਆ ਗਿਆ ਇਸ ਤਰਾਂ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ

Previous articleਸ੍ਰੀਲੰਕਾ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਰਚਿਆ ਇਤਿਹਾਸ
Next articleआदिवासी क्षेत्रो में कॉर्पोरेट हमला