ਸਮਾਜ ਸੇਵੀ ਜਗਤਾਰ ਸਿੰਘ ਵਲੋਂ ਬੱਚਿਆਂ ਨੂੰ ਵੰਡੀਆਂ ਗਈਆਂ ਗਰਮ ਕੋਟੀਆਂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪਿੰਡ ਪੰਡੋਰੀ ਫੰਗੂੜੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਸਮਾਜ ਸੇਵਕ ਜਗਤਾਰ ਸਿੰਘ ਵਲੋਂ ਸਕੂਲ ਦੇ ਬੱਚਿਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ। ਇਸ ਮੌਕੇ ਉਨ•ਾਂ ਕਿਹਾ ਕਿ ਉਹ ਅੱਗੇ ਤੋਂ ਵੀ ਸਕੁਲ ਦੇ ਬੱਚਿਆਂ ਦੇ ਭਵਿੱਖ ਅਤੇ ਪੜ•ਾਈ ਲਈ ਇਸੇ ਤਰ•ਾਂ ਕੰਮ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਪਹਿਲਾਂ ਵੀ ਸਕੂਲ ਵਿਚ ਕੁਝ ਫ਼ਲਦਾਰ ਅਤੇ ਫੁੱਲਦਾਰ ਬੂਟੇ ਲਗਵਾ ਚੁੱਕੇ ਹਨ।

ਸਮਾਜ ਸੇਵੀ ਦੀ ਕੜੀ ਨੂੰ ਨਿਰੰਤਰ ਜਾਰੀ ਰੱਖਦਿਆਂ ਉਹ ਕਈ ਵਾਰ ਖੂਨਦਾਨ ਕੈਂਪਾਂ ਦਾ ਆਯੋਜਿਨ ਕਰਕੇ ਉਸ ਵਿਚ ਖੂਨਦਾਨ ਵੀ ਕਰ ਚੁੱਕੇ ਹਨ। ਪਿੰਡ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ ਸਮਾਜ ਸੇਵੀ ਜਗਤਾਰ ਸਿੰਘ ਦਾ ਸਕੂਲ ਸਟਾਫ ਵਲੋਂ ਇਸ ਕਾਰਜ ਲਈ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਤਿੰਦਰ ਕੌਰ, ਜੀਵਨ ਲਾਲ, ਮਹਿੰਦਰ ਸਿੰਘ, ਮਾ. ਪ੍ਰਵੀਨ ਕੁਮਾਰ, ਗਿਆਨ ਚੰਦ, ਪੰਚ ਰਣਜੀਤ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।

Previous articleश्री गुरु हरकृष्ण पब्लिक स्कूल में सेवादारों को दिवाली के तोहफे दिए
Next articleਗਾਇਕ ਸਰਬਜੀਤ ਫੁੱਲ ਦੇ ਟਰੈਕ ‘ਇਤਬਾਰ’ ਦੀ ਸ਼ੂਟਿੰਗ ਮੁਕੰਮਲ