ਸਮਾਜ ਸੇਵੀ ਕਾਰਕੁਨ ਅਬਦੁਲ ਜੱਬਾਰ ਦਾ ਦੇਹਾਂਤ

ਭੋਪਾਲ: ਸਮਾਜ ਸੇਵੀ ਕਾਰਕੁਨ ਅਬਦੁਲ ਜੱਬਾਰ, ਜੋ ਕਿ ਭੋਪਾਲ ਗੈਸ ਤ੍ਰਾਸਦੀ-1984 ’ਚ ਮਾਰੇ ਗਏ ਅਤੇ ਤ੍ਰਾਸਦੀ ਵਿੱਚੋਂ ਬਚੇ ਪੀੜਤ ਲੋਕਾਂ ਨੂੰ ਨਿਆਂ ਦਿਵਾਉਣ ਲਈ ਅਣਥੱਕ ਸੰਘਰਸ਼ ਕਰਦੇ ਰਹੇ, ਦਾ ਵੀਰਵਾਰ ਰਾਤ ਇੱਥੇ ਇੱਕ ਨਿੱਜੀ ਹਸਪਤਾਲ ’ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਇਹ ਜਾਣਕਾਰੀ ਪਰਿਵਾਰਕ ਸੂਤਰਾਂ ਨੇ ਦਿੱਤੀ। ਜੱਬਾਰ 62 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਬੱਚੇ ਛੱਡ ਗਏ ਹਨ। ਪਰਿਵਾਰ ਨੇ ਦੱਸਿਆ ਕਿ ਜੱਬਾਰ ਪਿਛਲੇ ਕੁਝ ਮਹੀਨਿਆਂ ਬਲੱਡ ਸ਼ੂਗਰ ਅਤੇ ਪੈਰਾਂ ਦੀ ਇਨਫੈਕਸ਼ਨ ਤੋਂ ਪੀੜਤ ਸਨ।

Previous articleCong leaders meet to discuss preparations for Dec rally
Next articleਭੀਮਾ ਕੋਰੇਗਾਓਂ ਹਿੰਸਾ: ਨਵਲੱਖਾ ਨੂੰ 2 ਤੱਕ ਗ੍ਰਿਫ਼ਤਾਰੀ ਤੋਂ ਅੰਤ੍ਰਿਮ ਰਾਹਤ