ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ) :– ਸਮਾਜ ਸੇਵਾ ਹੀ ਮੇਰਾ ਜੀਵਨ ਹੈ। ਸਮਾਜ ਦੀ ਸੇਵਾ ਤੋਂ ਬਿਨਾ ਜ਼ਿੰਦਗੀ ਦੀ ਇਕ ਘੜੀ ਵੀ ਮੇਰੇ ਅਤੀਤ ਨੂੰ ਘੂਰਦੀ ਹੈ। ਇਸ ਸ਼ਬਦ ਸਮਾਜ ਸੇਵਾ ਦੇ ਚੜਦੇ ਸੂਰਜ ਦਾ ਖਿਤਾਬ ਪ੍ਰਾਪਤ ਕਰਨ ਵਾਲੇ ਉਘੇ ਸਮਾਜ ਸੇਵੀ ਦਾਨੀ, ਫਿਲਮ ਪ੍ਰੋਡਿਊਸਰ ਅਤੇ ਕੈਨੇਡਾ ਦੇ ਕਾਰੋਬਾਰੀ ਸ. ਜਤਿੰਦਰ ਸਿੰਘ ਜੇ ਮਿਨਹਾਸ ਨੇ ਸ਼ੋਸ਼ਲ ਮੀਡੀਏ ਤੇ ਪ੍ਰਗਟ ਕੀਤੇ। ਜਤਿੰਦਰ ਜੇ ਮਿਨਹਾਸ ਨੂੰ ਸਮਾਜ ਸੇਵਾ ਦਾ ਐਨਾ ਸ਼ੌਂਕ ਹੈ ਕਿ ਉਹ ਹਰ ਵਰਗ ਵਿਚ ਇਸ ਕਾਰਜ ਨੂੰ ਪ੍ਰੈਕਟੀਕਲ ਤਰੀਕੇ ਨਾਲ ਕਰਨਾ
ਪਸੰਦ ਕਰਦਾ ਹੈ। ਲੋੜਵੰਦ ਵਿਅਕਤੀਆਂ ਲਈ ਉਸ ਵਲੋਂ ਚਲਾਏ ਗਏ ਅਨੇਕਾਂ ਧਾਰਮਿਕ, ਸਮਾਜਿਕ ਅਤੇ ਵਿਦਿਅਕ ਕਾਰਜ ਅੱਜ ਸਮਾਜ ਵਿਚ ਚਮਕਦੇ ਸੂਰਜ ਵਾਂਗ ਰੁਸ਼ਨਾ ਰਹੇ ਹਨ। ਮੀਡੀਏ ਦੇ ਅਨੇਕਾਂ ਗਰੁੱਪਾਂ ਅਤੇ ਵੱਡੇ ਵੱਡੇ ਇੰਟਰਨੈਸ਼ਨਲ ਚੈਨਲ ਸ਼ੋਸ਼ਲ ਸਾਈਟਾਂ ਨੇ ਜੇ ਮਿਨਹਾਸ ਨੂੰ ਮਣਾ ਮੂਹੀਂ ਪਿਆਰ ਦਿੱਤਾ ਹੈ ਉਸ ਦੇ ਸਮਾਜਿਕ ਕਾਰਜਾਂ ਦੀ ਸਰਾਹਨਾਂ ਕੀਤੀ।
ਦੇਸ਼ ਵਿਦੇਸ਼ ਵਿਚ ਉਨਾਂ ਵਲੋਂ ਕੀਤੇ ਜਾਂਦੇ ਕੰਮਾਂ ਦੀ ਪ੍ਰਸੰਸਾ ਹੁੰਦੀ ਅਤੇ ਹਰ ਵਰਗ ਦਾ ਵਿਅਕਤੀ ਜੇ ਮਿਨਹਾਸ ਦੀ ਸ਼ਖਸ਼ੀਅਤ ਨੂੰ ਯੁੱਗ ਯੁੱਗ ਜਿਊੁਣ ਦਾ ਆਸ਼ੀਰਵਾਦ ਦਿੰਦਾ। ਉਸ ਨੇ ਕਈ ਫਿਲਮਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਅਤੇ ਗੁਰ ਸਿੱਖ ਇਤਿਹਾਸ ਨੂੰ ਉਚਾ ਚੁੱਕਣ ਵਾਲੀਆਂ ਬਣਾਈਆਂ, ਕੁਝ ਬਣ ਰਹੀਆਂ ਹਨ। ਇਸ ਦਾਨਵੀਰ ਯੋਧੇ ਦੀ ਸੰਸਾਰ ਵਿਚ ਸ਼ਲਾਘਾ ਹੈ। ਕੈਨੇਡਾ ਵਿਚ ਗੁਰੂ ਨਾਨਕ ਫ੍ਰ੍ਰੀ ਫੂਡ ਬੈਂਕ ਦਾ ਕਾਰਜ ਉਸ ਦੀ ਸੁਸਾਇਟੀ ਨੇ ਕਰਕੇ ਵਿਲੱਖਣ ਕਾਰਜ ਕਰਨ ਦੀ ਹਾਮੀ ਭਰੀ।
ਕਈ ਉਘੀਆਂ ਪੰਜਾਬ ਦੀਆਂ ਅਖਬਾਰਾਂ ਵਲੋਂ ਉਸ ਨੂੰ ਕੋਵਿਡ-19 ਮਹਾਂਮਾਰੀ ਦੇ ਵਿਚ ਆਪਣੀਆਂ ਸੇਵਾਵਾਂ ਦੇਣ ਬਦਲੇ ਵਿਸ਼ੇਸ਼ ਤੌਰ ਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮੁੱਚੇ ਪੰਜਾਬੀ ਜਗਤ ਵਲੋਂ ਉਸ ਦੀਆਂ ਲਾਮਿਸਾਲ ਸੇਵਾਵਾਂ ਲਈ ਹਮੇਸ਼ਾ ਉਸ ਦਾ ਧੰਨਵਾਦ ਕੀਤਾ ਗਿਆ। ਜੇ ਮਿਨਹਾਸ ਇੰਨਾਂ ਸਾਰੀਆਂ ਸੇਵਾਵਾਂ ਨੂੰ ਮਨੁੱਖਤਾ ਦੀ ਸੇਵਾ ਵਿਚ ਕਰਦੇ ਰਹਿਣ ਲਈ ਬਚਨਬੱਧ ਹੈ।