ਅਮਨ ਅਰਮਾਨ ‘ਸਾਰੀ ਰਾਤ’ ਟਰੈਕ ਨਾਲ ਭਰ ਰਿਹਾ ਹਾਜ਼ਰੀ

ਫੋਟੋ : -ਗਾਇਕ ਅਮਨ ਅਰਮਾਨ ਦਾ ਸਿੰਗਲ ਟਰੈਕ 'ਸਾਰੀ ਰਾਤ' ਦਾ ਟਾਈਟਲ ਪੋਸਟਰ।

ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ) :– ਟਵੈਲਵ ਟਿਊਨਸ ਅਤੇ ਮਨੀ ਕੱਕੋਵਾਲ ਦੀ ਪੇਸ਼ਕਸ਼ ਗਾਇਕ ਅਮਨ ਅਰਮਾਨ ਦਾ ਸਿੰਗਲ ਟਰੈਕ ‘ਸਾਰੀ ਰਾਤ’ ਟਾਈਟਲ ਹੇਠ ਲਾਂਚ ਕੀਤਾ ਗਿਆ। ਇਸ ਟਰੈਕ ਦੇ ਗੀਤਕਾਰ ਪਰਮਜੀਤ ਢਿੱਲੋਂ ਹਨ, ਜਦ ਕਿ ਵੀਡੀਓ ਡਾਇਰੈਕਟਰ ਅਮਨ ਅਰਮਾਨ ਖ਼ੁਦ ਹਨ। ਸੰਗੀਤ ਪਤਰਸ ਚੀਮਾ ਦਾ ਹੈ। ਪ੍ਰੋਡਿਊੁਸਰ ਮਨੀ ਕੱਕੋਵਾਲ ਹਨ ਜਦਕਿ ਪ੍ਰੋਜੈਕਟ ਡੀ ਐਸ ਚੌਹਾਨ ਦਾ ਹੈ। ਗਾਇਕ ਅਮਨ ਅਰਮਾਨ ਵਿੱਕੀ ਦੀਪ, ਮਿੰਟੂ ਉਪਲ, ਆਸ਼ੂ ਅਰੋੜਾ, ਕਰਨ ਕੱਕੋਵਾਲੀਆ, ਦਾਸ ਲਾਡੀ ਚੌਹਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਇਕ ਹਫਤਾ ਪਹਿਲਾਂ ਰਿਲੀਜ਼ ਹੋਏ ਇਸ ਟਰੈਕ ਨੂੰ ਯੂ ਟਿਊਬ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Previous articleਗਾਇਕ ਬਲਜੀਤ ਬੰਗੜ ‘ਮੋਮ ਦੀ ਗੁੱਡੀ’ ਟਰੈਕ ਨਾਲ ਦੇ ਰਿਹਾ ਦਸਤਕ
Next articleਸਮਾਜ ਸੇਵਾ ਦਾ ਚੜਦਾ ਸੂਰਜ – ਜਤਿੰਦਰ ਜੇ ਮਿਨਹਾਸ ਕੈਨੇਡਾ