ਸਮਾਜ ਸੇਵਕਾਂ ਵਲੋਂ ਝੁੱਗੀ ਝੌਂਪੜੀ ਅਗਨੀ ਕਾਂਡ ਪੀੜਿਤਾਂ ਨੂੰ 215 ਸੂਟ ,210 ਥੈਲੀਆਂ ਆਟਾ, ਬਰਤਨ ਅਤੇ ਰਾਸ਼ਨ ਸਮੱਗਰੀ ਕੀਤੀ ਤਕਸੀਮ

ਪੀੜਤਾਂ ਦੀ ਮਦਦ ਲਈ ਆਪਣਾ ਯੋਗਦਾਨ ਪਾਉਣ ਵਾਲੇ ਲੋਕ ਮਹਾਨ -ਦੀਪਤੀ ਉੱਪਲ

ਕਪੁਰਥਲਾ ,(ਸਮਾਜ ਵੀਕਲੀ) (ਕੌੜਾ)- ਉੱਘੇ ਸਮਾਜ ਸੇਵਕ ਪੰਡਿਤ ਨਰੇਸ਼ ਕਾਲੀਆ ਪ੍ਰਧਾਨ ਕਲਾਥ ਮਰਚੇਂਟ ਯੂਨੀਅਨ ਕਪੂਰਥਲਾ ਵੱਲੋਂ ਲਿਆਂਦੇ 215 ਸੂਟ, ਸਵਰਨ ਸਿੰਘ ਖੈੜਾ ਯੂ ਕੇ ਵਲੋਂ ਭੇਜੀਆਂ 210 ਥੈਲੀਆਂ ਆਟਾ ਅਤੇ ਐੱਸ ਡੀ ਐਮ ਸੁਲਤਾਨਪੁਰ ਲੋਧੀ ਡਾਕਟਰ ਚਰੁਮਿਤਾ ਵੱਲੋਂ ਲਿਆਂਦੇ ਬਰਤਨ,ਦਾਲਾਂ,ਰਾਸ਼ਨ,ਅਤੇ ਹੋਰ ਰਾਹਤ ਸਮੱਗਰੀ ਨੂੰ ਅੱਜ ਆਰ ਸੀ ਐੱਫ ਸਾਹਮਣੇ ਵਾਪਰ ਝੁੱਗੀ ਝੌਂਪੜੀ ਅਗਨੀ ਕਾਂਡ ਦੇ ਪੀੜਤਾਂ ਨੂੰ ਤਕਸੀਮ ਕਰਦਿਆ ਜਿਲ੍ਹਾ ਡਿਪਟੀ ਕਮਿਸ਼ਨਰ ਕਪੂਰਥਲਾ ਮੈਡਮ ਦੀਪਤੀ ਉੱਪਲ ਨੇ ਕਿਹਾ ਕਿ ਬੀਤੇ ਦਿਨੀਂ ਜੋ ਅਚਾਨਕ ਝੁੱਗੀ ਝੌਂਪੜੀ ਅਗਨੀ ਕਾਂਡ ਦੀ ਦਿਲ ਦਹਿਲਾ ਦੇਣ ਦੁੱਖਦਾਈ ਵਾਲੀ ਘਟਨਾ ਵਾਪਰੀ ਹੈ ਦੇ ਪੀੜਤਾਂ ਦੀ ਸਹਾਇਤਾ ਕਰਨ ਵਾਲੇ ਲੋਕ ਮਹਾਨ ਹਨ। ਉਹਨਾਂ ਕਿਹਾ ਕਿ ਜਿਹਨਾਂ ਲੋਕਾਂ ਉਪਰ ਪ੍ਰਮਾਤਮਾ ਨੇ ਆਪਣੀ ਆਪਾਰ ਕ੍ਰਿਪਾ ਕੀਤੀ ਹੋਈ ਹੈ ਨੂੰ ਦਿਲ ਖੋਲ੍ਹ ਕੇ ਲੋੜਵੰਦ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਕਪੁਰਥਲਾ ਆਰ ਸੀ ਐੱਫ ਸਾਹਮਣੇ ਵਾਪਰੇ ਅਗਨੀ ਕਾਂਡ ਦੇ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਅਤੇ ਮੁੜ ਵਸੇਬੇ ਲਈ ਲੋੜੀਂਦੇ ਯਤਨ ਕਰੇਗਾ।

ਐੱਸ ਡੀ ਐਮ ਸੁਲਤਾਨਪੁਰ ਲੋਧੀ ਡਾਕਟਰ ਚਾਰੁਮਿਤਾ , ਐੱਸ ਡੀ ਐਮ ਕਪੁਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਸਤਨਾਮ ਸਿੰਘ ਨਾਗੀ, ਮੈਂਬਰ ਬਲਾਕ ਸੰਮਤੀ ਕਪੂਰਥਲਾ ਕੁਲਬੀਰ ਖੈੜਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਖੈੜਾ, ਨਿਰਮਲ ਸਿੰਘ ਯੂ ਕੇ, ਸਰਪੰਚ ਰਾਜਦਵਿੰਦਰ ਸਿੰਘ ਬਾਜਵਾ, ਸ਼ਿੰਦਰ ਪਾਲ ਮਾਲਕੋ ਆਦਿ ਨੇ ਸਮਾਜ ਸੇਵਕਾਂ ਵੱਲੋਂ ਝੁੱਗੀ ਝੌਂਪੜੀ ਅਗਨੀ ਕਾਂਡ ਦੇ ਪੀੜਤਾਂ ਲਈ ਸਹਾਇਤਾ ਵਜੋਂ ਆਪਣੀ ਕਿਰਤ ਕਮਾਈ ਵਿੱਚੋਂ ਲਿਆਂਦੀ ਰਾਹਤ ਸਮੱਗਰੀ ਨੂੰ ਲੋੜਵੰਦਾਂ ਵਿਚ ਤਕਸੀਮ ਕਰਨ ਦੀ ਸੇਵਾ ਕੀਤੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleVishal Kalra Won ‘The Emerging Entrepreneur of the year in IT & ITES 2021 Award’
Next articleਪਾਕਿ – ਪਵਿੱਤਰ ਰਿਸ਼ਤਾ : ਪਤੀ – ਪਤਨੀ