ਸਮਾਜਿਕ ਸੰਸਥਾਵਾਂ ਨੇ ਮਿਲ ਕੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਫੋਟੋਕੈਪਸ਼ਨ: ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਸਿਹਤ ਮਾਹਰ ਤੇਜਪਾਲ ਸਿੰਘ ਅਤੇ ਵਾਤਾਵਰਨ ਪ੍ਰੇਮੀ ਅਸ਼ਵਨੀ ਮਹਾਜਨ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕਰਦੇ ਹੋਏ।

• ਦਰਖਤਾਂ ਦੀ ਗਿਣਤੀ ਵਧਾਉਣ ਲਈ ਸਿਰਤੋੜ ਯਤਨ ਕਰਨੇ ਪੈਣਗੇ-ਅਟਵਾਲ

ਕਪੂਰਥਲਾ ,5 ਜੂਨ (ਕੌੜਾ )-ਵਿਸ਼ਵ ਵਾਤਾਵਰਨ ਦਿਵਸ ਦੇ ਮੌਕ ਤੇ ਬੈਪਟਿਸਟ ਚੈਰੀਟੇਬਲ ਸੁਸਾਇਟੀ ਅਤੇ ਗਰੀਨਪੈਸ਼ਨ ਕਲੱਬ ਵਲੋਂ ਸਾਂਝੇ ਤੌਰ ‘ਤੇ ਉੱਘੇ ਸਿਹਤ ਮਾਹਰ ਤੇਜਪਾਲ ਸਿੰਘ ਦੀ ਅਗਵਾਈ ਹੇਠ ਮਨਸੂਰਵਾਲ ਦੋਨਾ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ ।ਇਸ ਸਮਾਗਮ ਵਿੱਚ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਗਰਨਿ ਪੈਸ਼ਨ ਕਲੱਬ ਦੇ ਪ੍ਰਧਾਨ ਅਸ਼ਵਨੀ ਮਹਾਜਨ ਵਿਸ਼ੇਸ਼ ਤੌਰ‘ਤੇ ਹਾਜਰ ਹੋਏ।ਸਮਾਗਮ ਦੌਰਾਨ ਦੋਵਾਂ ਸੰਸਥਾਵਾਂ ਦੇ ਮੈਂਬਰਾਂ ਅਤੇ ਹੋਰ ਹਾਜਰੀਨ ਸ਼ਖਸ਼ੀਅਤਾਂ ਖਾਸ ਤੌਰ ਤ ੇਪੱਤਰਕਾਰਾਂ ਨੂੰ ਤੇਜਪਾਲ ਸਿੰਘ ਨੇ ਜੀ ਆਇਆਂ ਆਖਿਆ ।ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਉੱਘੇ ਸਿਹਤ ਮਾਹਰ ਤੇਜਪਾਲ ਸਿੰਘ ਅਤੇ ਵਾਤਾਵਰਨ ਪ੍ਰੇਮੀ ਅਸ਼ਵਨੀ ਮਹਾਜਨ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੌਰਾਨ ਹਾਜਰੀਨ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਸਾਡੇ ਸੂਬੇ ਪੰਜਾਬ ਦੀ ਵਾਤਾਵਰਨ ਦੀ ਸਥਿਤੀ ਬਹੁਤ ਖਰਾਬ ਹੈ ਜਿਸ ਨੂੰ ਭਾਂਪਦਿਆਂ ਭੈ ਆਉਂਦਾ ਹੈ।ਸੁਰੱਖਿਅਤ ਵਾਤਾਵਰਨ ਵਾਸਤੇ 33 ਫੀਸਦੀ ਜੰਗਲ ਹੋਣੇ ਚਾਹੀਦੇ ਹਨ ਪਰ ਪੰਜਾਬ ਅੰਦਰ ਕੇਵਲ 3 ਤੋਂ 5 ਫੀਸਦੀ ਹਨ।ਧਰਤੀ ਉੱਪਰ ਦਰਖਤਾਂ ਦੀ ਗਿਣਤੀ ਵਧਉਣ ਲਈ ਸਾਨੂੰ ਸਿਰਤੋੜ ਯਤਨ ਕਰਨੇ ਪੈਣਗੇ।ਸਿਹਤ ਮਾਹਰ ਤੇਜਪਾਲ ਸਿੰਘ ਨੇ ਕਿਹਾ ਕੇ ਅੱਜ ਦੇ ਹਾਲਾਤਾਂ ਵਿੱਚ ਮਨੁੱਖ ਉੱਪਰ ਮਹਾਂਮਾਰੀਆਂ ਹਮਲਾਵਰ ਹਨ।ਮਹਾਂਮਾਰੀਆਂ ਨਾਲ ਲੜਨ ਲਈ ਸਾਨੂੰ ਆਪਣਾ ਖਾਣ-ਪੀਣ ਅਤੇ ਰਹਿਣ-ਸਹਿਣ ਬਦਲਣਾ ਪਵੇਗਾ।ਅੰਗਰੇਜੀ ਦਵਾਈਆਂ ਤੋਂ ਇਲਾਵਾ ਆਯੁਰਵੇਦ ਦਵਾਈਆਂ ਵੱਲ ਵੀ ਮੁੜਨਾਂ ਪਏਗਾ ਇਸ ਮੌਕੇ ਉਨਾਂ ਆਪਣੇ ਘਰ ਦੀ ਬਗੀਚੀ ਵਿੱਚ ਆਪ ਤਿਆਰ ਕੀਤੇ ਮੈਡੀੇਟਿਡ ਪੌਦੇ 200 ਤੋਂ ਵੱਧ ਗਰਨਿ ਪੈਸ਼ਨ ਕਲੱਬ ਨੂੰ ਮੁਹੱਈਆ ਕੀਤੇ।

ਵਾਤਾਵਰਨ ਪ੍ਰੇਮੀ ਅਸ਼ਵਨੀ ਮਹਾਜਨ ਨੇ ਕਿਹਾ ਕਿ ਇਨਾਂ ਪੌਦਿਆਂ ਨੂੰ ਮੌਨਸੂਨ ਵੇਲੇ ਲਗਾਏ ਜਾਣਗੇ। ਇਸ ਕਾਰਜ਼ ਵਿਚ ਬਲਦੇਵ ਰਾਜ ਅਟਵਾਲ,ਧੀਰਜ ਖੱਤਰੀ, ਮਨੋਹਰ ਲਾਲ ,ਅਮਰਜੀਤਸਿੰਘ,ਅਜੇਕੁਮਾਰ,ਕ੍ਰਿਸ਼ਨ ਕੁਮਾਰ,ਰਜਿੰਦਰ ਬਿੱਟੂ,ਜਸਬੀਰ ਸਿੰਘ ਅਰੁਨ ਅਟਵਾਲ ਆਦਿ ਦੀ ਭੂਮਿਕਾ ਸ਼ਲਾਘਯੋਗ ਰਹੀ।

Previous articleਲੈਸਟਰ – ਜਿਥੇ ਦੇ ਇਕ ਗੁਰਦੁਆਰੇ ਚ ਸੰਗਤ ਦੇ ਚਾਰ ਲੱਖ ਪੌਂਡ ਦੀ ਲਾਗਤ ਨਾਲ ਉਸਾਰਿਆ ਵਿਆਹ ਦਾ ਹਾਲ ਧੜੇਬਾਜੀ ਚ ਲਟਕਿਆ ਹੋਇਆਂ ਹੈ
Next articleਪੰਜਾਬ ‘ਚ ਸਕੂਲ ਫੀਸਾਂ ਨੂੰ ਲੈ ਕੇ ਹਾਈਕੋਰਟ ਦੇ ਫ਼ੈਸਲੇ ‘ਤੇ ਬੋਲੇ ਕੈਪਟਨ, ਮੁੜ ਜਾਣਗੇ ਅਦਾਲਤ