ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਕੂਪੁਰ – ਢੇਪੁਰ ਕਠਾਰ ਜ਼ਿਲ੍ਹਾ ਜਲੰਧਰ ਵਲੋਂ ਕਰਵਾਏ ਗਏ ਪਿਛਲੇ ਵਰ੍ਹੇ ਦੇ ਸੈਮੀਨਾਰ ਵਿਚ ਪੜ੍ਹੇ ਗਏ ਵੱਖ-ਵੱਖ ਸਮਾਜਿਕ ਸਰੋਕਾਰਾਂ ਦੇ ਪਰਚਿਆਂ ਨੂੰ ਇਕ ਸਮਾਜਿਕ ਪੁਸਤਕ ‘ਸਮਾਜਿਕ ਚੇਤਨਾ ਚਿੰਤਨ’ ਦੇ ਟਾਇਟਲ ਹੇਠ ਸੰਪਾਦਕ ਸ਼੍ਰੀ ਸਤਪਾਲ ਸਾਹਲੋਂ ਵਲੋਂ ਤਿਆਰ ਕਰਵਾਇਆ ਗਿਆ। ਜਿਸ ਨੂੰ ਕਠਾਰ ਦੇ ਸਮਾਗਮ ਵਿਚ ਡੇਰਾ ਸਚਖੰਡ ਬੱਲਾਂ ਦੇ ਸੰਚਾਲਕ ਸੰਤ ਨਿਰੰਜਣ ਦਾਸ, ਸੰਤ ਸੁਰਿੰਦਰ ਦਾਸ ਜੀ, ਸੰਤ ਗੁਰਬਚਨ ਦਾਸ ਜੀ ਵਲੋਂ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁੱਧੀਜੀਵੀ, ਬੁਲਾਰੇ ਹੋਰ ਸਮਾਜਿਕ ਸ਼ਖਸ਼ੀਅਤਾਂ ਹਾਜ਼ਰ ਸਨ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਜੱਜ ਕਿਸ਼ੋਰ ਕੁਮਾਰ, ਤਹਿਸੀਦਾਰ ਮਨੋਹਰ ਲਾਲ, ਡਾ. ਜਗਦੀਸ਼ ਚੰਦਰ, ਡਾ. ਮੀਨਾਕਸ਼ੀ, ਪ੍ਰੋ. ਜੀ ਸੀ ਕੌਲ, ਪ੍ਰੋ. ਲਾਲ ਬਹਾਦਰ, ਪ੍ਰੋ. ਮਨੋਜ ਦਹੀਆ, ਪ੍ਰਿੰ. ਸਤਪਾਲ ਜੱਸੀ, ਪਿ੍ਰੰ. ਜੋਗੀ ਰਾਮ, ਬੀ ਕੇ ਮਹਿਮੀ, ਨੀਰੂ ਨੰਦਾ, ਡਾ. ਨੰਦਾ, ਆਰ ਐਲ ਸੌਂਧੀ, ਸਤਪਾਲ ਸਾਹਲੋਂ, ਪਰਮਜੀਤ ਸਿੰਘ, ਭਾਈ ਪਰਮਜੀਤ ਸਿੰਘ, ਸ਼ਤੀਸ਼ ਸ਼ਾਮਚੁਰਾਸੀ, ਜਸਵਿੰਦਰ ਹੁਸ਼ਿਆਰਪੁਰ, ਸੰਸਾਰ ਚੰਦ ਬਿਆਸ ਪਿੰਡ, ਸੰਤੋਖ ਲਾਲ ਸਿਕੰਦਰਪੁਰ, ਡੀ ਸੀ ਭਾਟੀਆ, ਸਤਪਾਲ ਸਿੰਘ, ਬੀਬੀ ਦੀਪ ਕੌਰ ਨਸਰਾਲਾ, ਮਹਿੰਦਰ ਕੁਮਾਰ ਕਾਨੂੰਗੋ, ਰਜੇਸ਼ ਕੁਮਾਰ ਨੀਲ, ਸਰਪੰਚ ਕਮਲੇਸ਼ ਰਾਣੀ, ਸਾਲਗਰਾਮ ਪਟਵਾਰੀ, ਬੂਟਾ ਰਾਮ ਆਦਮਪੁਰ, ਕਸ਼ਮੀਰੀ ਲਾਲ ਡਾਡਾ, ਦਿਲਬਾਗ ਪਰਸਰਾਮਪੁਰ ਸਮੇਤ ਕਈ ਹੋਰ ਹਾਜ਼ਰ ਸਨ।