ਕਿਸਾਨਾਂ ਦੇ ਹੱਕਾਂ ’ਚ ਕੱਢੀ ਮੋਟਰਸਾਈਕਲ ਰੈਲੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ), (ਚੁੰਬਰ) – ਭਾਰਤੀ ਕਿਸਾਨ ਯੂੁਨੀਅਨ ਕਾਦੀਆਂ ਤੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਧੁੱਗਾ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਸੈਂਕੜੇ ਨੌਜਵਾਨਾਂ ਵਲੋਂ ਕਲੱਬ ਦੇ ਪ੍ਰਧਾਨ ਸਤਰੰਜਨ ਸਿੰਘ ਧੁੱਗਾ ਦੀ ਦੇਖ ਰੇਖ ਹੇਠ ਕਿਸਾਨਾਂ ਦੇ ਹੱਕ ਵਿਚ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਨੇ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਮੁੱਖ ਥਾਂਵਾਂ ਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਹਟਾਉਣ ਦੀ ਮੰਗ ਕਰਦਿਆਂ ਆਪਣਾ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਧਾਨ ਸਤਰੰਜਨ ਸਿੰਘ ਧੁੱਗਾ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿਚ ਹਰ ਸਮੇਂ ਆਪਣੀ ਅਵਾਜ਼ ਸੈਂਕੜੇ ਨੌਜਵਾਨਾਂ ਨੂੰ ਨਾਲ ਲੈ ਕੇ ਬੁਲੰਦ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਦਿੱਲੀ ਧਰਨੇ ਵਿਚ ਸ਼ਾਮਿਲ ਕਿਸਾਨ ਜੁਝਾਰੂ ਸਾਥੀਆਂ ਅਤੇ ਕਿਰਤੀਆਂ ਲਈ ਲੰਗਰ ਵਿਵਸਥਾ ਦਾ ਵੀ ਪੁਖਤਾ ਇੰਤਜਾਮ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਵੱਖ-ਵੱਖ ਟੋਲ ਪਲਾਜਿਆਂ ਤੇ ਵੀ ਲੰਗਰ ਸੇਵਾਵਾਂ ਨਿਰੰਤਰ ਚਲਾਈਆਂ ਜਾ ਰਹੀਆਂ ਹਨ।

Previous article‘ਮੇਰਾ ਵਾਰਡ ਮੇਰਾ ਪਰਿਵਾਰ’ ਤਹਿਤ ਹੋਵਾਂਗੀ ਕਾਰਜਸ਼ੀਲ – ਹਰਭਜਨ ਕੌਰ
Next article‘ਸਮਾਜਿਕ ਚੇਤਨਾ ਚਿੰਤਨ’ ਪੁਸਤਕ ਨੂੰ ਵੱਖ-ਵੱਖ ਮਹਾਪੁਰਸ਼ਾਂ ਨੇ ਕੀਤਾ ਲੋਕ ਅਰਪਿਤ