ਸੰਤ ਹਰੀ ਦਾਸ ਜੀ ਦੀ 39ਵੀਂ ਯਾਦ ਵਿਚ ਕਰਵਾਇਆ ਸੰਤ ਸਮਾਗਮ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਡੇਰਾ ਸੱਚਖੰਡ ਬੱਲਾਂ ਦੇ ਗੱਦੀ ਸ਼੍ਰੀਮਾਨ ਸੰਤ ਨਿਰੰਜਣ ਦਾਸ ਜੀ ਦੀ ਅਗਵਾਈ ਹੇਠ ਸੰਤ ਸੁਰਿੰਦਰ ਦਾਸ ਕਠਾਰ ਅਤੇ ਸੰਤ ਗੁਰਬਚਨ ਦਾਸ ਜੀ ਦੇਖ ਰੇਖ ਵਿਚ 39ਵਾਂ ਹਰੀ ਮਾਨਵ ਏਕਤਾ ਸੰਤ ਸੰਮੇਲਨ ਢੇਪੁਰ ਕੂਪੁਰ ਅੱਡਾ ਕਠਾਰ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।

ਡੇਰਾ ਸੱਚਖੰਡ ਬੱਲਾਂ ਦੇ ਤੀਸਰੇ ਸੰਚਾਲਕ ਸੰਤ ਹਰੀ ਦਾਸ ਜੀ ਦੀ ਪਾਵਨ ਪਵਿੱਤਰ ਯਾਦ ਨੂੰ ਸਮਰਪਿਤ ਕਰਵਾਏ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸੰਤ ਭੋਲਾ ਦਾਸ ਭਾਰ ਸਿੰਘਪੁਰਾ, ਸੰਤ ਹਰਚਰਨ ਦਾਸ ਸ਼ਾਮਚੁਰਾਸੀ, ਸੰਤ ਹਰਮੀਤ ਸਿੰਘ, ਸੰਤ ਕਸ਼ਮੀਰਾ ਸਿੰਘ, ਸੰਤ ਬਲਵੰਤ ਸਿੰਘ, ਸੰਤ ਅਵਤਾਰ ਸਿੰਘ, ਬੀਬੀ ਕੁਲਦੀਪ ਕੌਰ, ਸੰਤ ਪ੍ਰਦੀਪ ਦਾਸ, ਸੰਤ ਲੇਖ ਰਾਜ, ਸੰਤ ਓਮ ਦਾਸ, ਸੰਤ ਸਤਨਾਮ ਦਾਸ, ਸੰਤ ਸਤਨਾਮ ਸਿੰਘ, ਸੰਤ ਜਸਪਾਲ ਸਿੰਘ, ਸੰਤ ਹਰੀ ਓਮ ਜੀ, ਸੰਤ ਟਹਿਲ ਦਾਸ, ਸੰਤ ਨਿਰਮਲ ਸਿੰਘ, ਸੰਤ ਦੇਸ ਰਾਜ ਤੋਂ ਇਲਾਵਾ ਵਿਧਾਇਕ ਰਾਜ ਕੁਮਾਰ, ਵਿਧਾਇਕ ਪਵਨ ਕੁਮਾਰ ਟੀਨੂੰ, ਐਸ ਐਸ ਪੀ ਕੁਲਵੰਤ ਸਿੰਘ ਹੀਰ, ਡੀ ਐਸ ਪੀ ਡੀ ਸਰਬਜੀਤ ਸਿੰਘ ਰਾਏ, ਜੱਜ ਕਿਸ਼ੋਰ ਕੁਮਾਰ, ਤਹਿਸੀਦਾਰ ਮਨੋਹਰ ਲਾਲ, ਡਾ. ਜਗਦੀਸ਼ ਚੰਦਰ, ਡਾ. ਮੀਨਾਕਸ਼ੀ, ਪ੍ਰੋ. ਜੀ ਸੀ ਕੌਲ, ਪ੍ਰੋ. ਲਾਲ ਬਹਾਦਰ, ਪ੍ਰੋ. ਮਨੋਜ ਦਹੀਆ, ਪ੍ਰਿੰ. ਸਤਪਾਲ ਜੱਸੀ, ਪਿ੍ਰੰ. ਜੋਗੀ ਰਾਮ, ਬੀ ਕੇ ਮਹਿਮੀ, ਨੀਰੂ ਨੰਦਾ, ਡਾ. ਨੰਦਾ, ਆਰ ਐਲ ਸੌਂਧੀ, ਸਤਪਾਲ ਸਾਹਲੋਂ, ਪਰਮਜੀਤ ਸਿੰਘ, ਭਾਈ ਪਰਮਜੀਤ ਸਿੰਘ, ਸ਼ਤੀਸ਼ ਸ਼ਾਮਚੁਰਾਸੀ, ਜਸਵਿੰਦਰ ਹੁਸ਼ਿਆਰਪੁਰ, ਸੰਸਾਰ ਚੰਦ ਬਿਆਸ ਪਿੰਡ, ਸੰਤੋਖ ਲਾਲ ਸਿਕੰਦਰਪੁਰ, ਡੀ ਸੀ ਭਾਟੀਆ, ਸਤਪਾਲ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।

ਇਸ ਮੌਕੇ ਭਾਈ ਉਂਕਾਰ ਸਿੰਘ ਗੜ੍ਹਪਧਾਣਾ, ਭਾਈ ਹਰਪਾਲ ਸਿੰਘ ਵਿਰਦੀ, ਭਾਈ ਪਰਮਜੀਤ ਸਿੰਘ, ਮਾ. ਬੀ ਕੇ ਮਹਿਮੀ, ਸ਼੍ਰੀ ਮਨੋਜ ਦਹੀਆ, ਸੰਤ ਸਤਨਾਮ ਦਾਸ ਜੀ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਸਰਵਣ ਕਰਵਾਈ। ਸਟੇਜ ਦਾ ਸੰਚਾਲਨ ਕੁਲਦੀਪ ਚੁੰਬਰ, ਆਸ਼ੂ ਚੋਪੜਾ ਅਤੇ ਰਿੱਕੀ ਚੋਪੜਾ ਨੇ ਸੰਯੁਕਤ ਰੂਪ ਵਿਚ ਕੀਤਾ। ਸੰਤ ਸੁਰਿੰਦਰ ਦਾਸ ਅਤੇ ਸੰਤ ਗੁਰਬਚਨ ਦਾਸ ਜੀ ਵਲੋਂ ਆਏ ਸੰਤ ਮਹਾਪੁਰਸ਼ਾਂ ਦਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Previous article‘ਸਮਾਜਿਕ ਚੇਤਨਾ ਚਿੰਤਨ’ ਪੁਸਤਕ ਨੂੰ ਵੱਖ-ਵੱਖ ਮਹਾਪੁਰਸ਼ਾਂ ਨੇ ਕੀਤਾ ਲੋਕ ਅਰਪਿਤ
Next articleਐੱਮਐੱਸਪੀ ਭਵਿੱਖ ’ਚ ਵੀ ਜਾਰੀ ਰਹੇਗਾ: ਮੋਦੀ