ਸਮਾਂ

ਰਵਿੰਦਰ  ਭਾਟੀਆ

(ਸਮਾਜ ਵੀਕਲੀ)

ਅੱਜ ਤੇਰੇ ਕੋਲ ਸਮਾਂ ਨਹੀਂ ਗੱਲ ਕਰਣ ਦਾ
ਕਿਸੇ ਦੇ ਦੁਖ ਦਰਦ ਵਿਚ ਸ਼ਾਮਿਲ ਹੋਣ ਦਾ

ਭਲਕੇ ਸਮਾਂ ਤੈਥੋਂ ਕਿਸੇ ਪੁੱਛਣਾ ਨਹੀਂੳ
ਜਦੋਂ ਵੇਲਾ ਆ ਗਿਆ ਉਸ ਕੋਲ ਜਾਣਦਾ

ਜਿਸ ਦੇਹੀ ਦਾ ਮਾਣ ਤੂੰ ਪਿਆ ਕਰਨਾਂ ਏਂ
ਆਹ ਮਿੱਟੀ ਹੈ ਸ਼ਾਇਦ ਤੂੰ ਨਹੀਂ ਪਛਾਣਦਾ

ਕਈਂ ਹੰਕਾਰੀ ਰਾਜੇ ਇੱਥੇ ਆਏ ਤੇ ਚੱਲੇ ਗਏ
ਮੋਕਾ ਨਾ ਮਿਲਿਆ ਕੁਝ ਵੀ ਕਹਿਣ ਦਾ

ਹੁਣੇ ਵੀ ਸਮਾਂ ਆ ਸੰਭਲ ਜਾ ਤੂੰ ਜਰਾ
ਮੋਹ ਦੀਆਂ ਤੰਦਾ ਨੂੰ ਤੋੜ ਦੇਣ ਦਾ

ਰਵਿੰਦਰ ਸਾਥ ਤੇਰਾ ਇਕੋ ਉਹਨੇ ਦੇਣਾ
ਹੁਣੇ ਵੇਲਾ ਆ ਕਰਮ ਸੁਧਾਰ ਲੈਣ ਦਾ

ਰਵਿੰਦਰ ਭਾਟੀਆ

ਮੁੰਬਈ -ਮਹਾਰਾਸ਼ਟਰ

 

 

 

इंस्टॉल करें समाज वीकली ऐप और पाए ताजा खबरें
https://play.google.com/store/apps/details?id=in.yourhost.samajweekly

Previous articleਰੋਸ
Next articleਗ਼ਜਲ