HOME ਸਮਾਜਿਕ ਸਮਾਨਤਾ ਸੰਗਠਨ ਦੇ ਵਾਈਸ ਪ੍ਰਧਾਨ ਸੋਮਨਾਥ ਸਿੰਘ ਵੱਲੋਂ ਸੰਵਿਧਾਨ ਬਚਾਓ ਟੀਮ...

ਸਮਾਜਿਕ ਸਮਾਨਤਾ ਸੰਗਠਨ ਦੇ ਵਾਈਸ ਪ੍ਰਧਾਨ ਸੋਮਨਾਥ ਸਿੰਘ ਵੱਲੋਂ ਸੰਵਿਧਾਨ ਬਚਾਓ ਟੀਮ ਨੂੰ ਚਮਚਾ ਯੁੱਗ ਕਿਤਾਬ ਭੇਟ ਕੀਤੀ

2

ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਸੰਵਿਧਾਨ ਬਚਾਓ ਟੀਮ ਵੱਲੋਂ ਗੜਸ਼ੰਕਰ ਰੋਡ, ਗਲੀ ਨੰਬਰ ਇੱਕ ਨਵਾਂ ਸ਼ਹਿਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਬੱਚਿਆਂ ਦੇ ਵਿਦਿਅਕ ਮੁਕਾਬਲੇ ਕਰਵਾਏ ਗਏ। ਇਹਨਾਂ ਪੇਪਰ ਮੁਕਾਬਲੇ ਵਿੱਚ ਇੱਕ ਟੀਮ ਏ ਅਤੇ ਦੂਸਰੀ ਟੀਮ ਬੀ ਬਣਾਈ ਗਈ ਟੀਮ ਏ ਵਿੱਚ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ ਅਤੇ ਬੀ ਟੀਮ ਵਿੱਚ ਛੇਵੀਂ ਤੋਂ ਲੈ ਕੇ ਅਪਰ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ। ਕੁੱਲ 22 ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ। ਸੋਮਨਾਥ ਸਿੰਘ ਵਾਈਸ ਪ੍ਰਧਾਨ ਸਮਾਜਿਕ ਸਮਾਨਤਾ ਸੰਗਠਨ ਪੰਜਾਬ (ਰਜਿ)ਨੂੰ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪੇਪਰ ਲੈਣ ਦੇ ਲਈ ਬੁਲਾਇਆ ਗਿਆ। ਜਿਨ੍ਹਾਂ ਨੇ ਬਾਬਾ ਸਾਹਿਬ ਦੇ ਜੀਵਨ ਬਾਰੇ ਬੱਚਿਆਂ ਦੇ ਨਾਲ ਸਾਂਝ ਕੀਤੀ ਕਿ ਕਿਵੇਂ ਬਾਬਾ ਸਾਹਿਬ ਨੇ ਬੜੀ ਮੁਸ਼ਕਿਲਾਂ ਦੇ ਨਾਲ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਉਹਦੇ ਬਾਰੇ ਚਾਨਣਾ ਪਾਇਆ ਗਿਆ। ਆਪਣੇ ਭਾਸ਼ਣ ਦੌਰਾਨ ਉਹਨਾਂ ਨੇ ਦੱਸਿਆ ਕਿ ਜਦੋਂ ਬਾਬਾ ਸਾਹਿਬ ਪੜਨ ਸਕੂਲ ਜਾਂਦੇ ਸੀ ਤਾਂ ਉਹਨਾਂ ਨੂੰ ਬੱਚਿਆਂ ਦੀ ਕਲਾਸ ਦੇ ਕਮਰੇ ਤੋਂ ਬਾਹਰ ਬੈਠਣਾ ਪੈਂਦਾ ਸੀ। ਉਹਨਾਂ ਨੂੰ ਪੀਣ ਲਈ ਪਾਣੀ ਕੋਲ ਲੈਕੇ ਜਾਣਾ ਪੈਂਦਾ ਸੀ ਅਤੇ ਬੈਠਣ ਦੇ ਲਈ ਥੈਲਾ (ਤੱਪੜ) ਵੀ ਆਪਣਾ ਹੀ ਲੈ ਕੇ ਜਾਣਾ ਪੈਂਦਾ ਸੀ। ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਬਾਬਾ ਸਾਹਿਬ ਉਸ ਸਮੇਂ ਦੇ ਸਭ ਤੋਂ ਵੱਧ ਪੜੇ ਲਿਖੇ ਵਿਅਕਤੀ ਬਣੇ। ਅੱਜ ਉਹਨਾਂ ਨੂੰ ‘ਸਿੰਬਲ ਆਫ ਨਾਲੇਜ’ ਦੇ ਨਾਂ ਨਾਲ ਪੂਰੇ ਸੰਸਾਰ ਵਿੱਚ ਜਾਣਿਆ ਜਾਂਦਾ ਹੈ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਬੱਚਿਓ ਜੇਕਰ ਤੁਸੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਮਿਸ਼ਨ ਨੂੰ ਉਚਾਈਆਂ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਹਾਡਾ ਪਹਿਲਾ ਕੰਮ ਬਾਬਾ ਸਾਹਿਬ ਦਾ ਦਿੱਤਾ ਹੋਇਆ ਉਪਦੇਸ਼ ‘ਪੜੋ’ ਨੂੰ ਅਪਣਾਉਂਦੇ ਹੋਏ ਉਚ ਵਿਦਿਆ ਪ੍ਰਾਪਤ ਕਰਨੀ ਚਾਹੀਦੀ ਹੈ। ਬਾਬਾ ਸਾਹਿਬ ਨੇ ਆਖਿਆ ਸੀ ਕਿ ‘ਵਿਦਿਆ ਸ਼ੇਰਨੀ ਦਾ ਉਹ ਦੁੱਧ ਹੈ ਜੋ ਪੀਏਗਾ ਉਹ ਦਹਾੜੇਗਾ’।
ਟੀਮ ਦੇ ਇੰਚਾਰਜ ਸੋਨੂ ਸਾਬ ਨੇ ਸੋਮਨਾਥ ਸਿੰਘ ਨਾਲ ਗੱਲ ਕਰਦੇ ਹੋਏ ਆਖਿਆ ਕਿ ਅਸੀਂ ਬਾਬਾ ਸਾਹਿਬ ਜੀ ਦਾ ਪ੍ਰੋਗਰਾਮ ਪਿਛਲੇ ਕਈ ਸਾਲਾਂ ਤੋਂ ਮਨਾਉਂਦੇ ਆ ਰਹੇ ਹਾਂ ਇਸ ਵਾਰ ਅਸੀਂ ਬੱਚਿਆਂ ਦੇ ਵਿਦਿਅਕ ਮੁਕਾਬਲੇ ਪਹਿਲੀ ਵਾਰੀ ਕਰਵਾਏ ਹਨ। ਆਉਂਦੇ ਸਾਲਾਂ ਵਿੱਚ ਅਸੀਂ ਇਸ ਨੂੰ ਵੱਡੀ ਪੱਧਰ ਤੇ ਕਰਵਾਉਣ ਦਾ ਸੋਚ ਰਹੇ ਹਾਂ। ਸੋਨੂੰ ਸਾਬ ਨੇ ਅੱਗੇ ਨਵਾਂ ਸ਼ਹਿਰ ਦੇ ਵਾਸੀਆਂ ਨੂੰ ਸੁਨੇਹਾ ਦਿੰਦੇ ਹੋਏ ਆਖਿਆ ਕਿ 14 ਅਪ੍ਰੈਲ ਨੂੰ ਗਲੀ ਨੰਬਰ ਨੰਬਰ:-1, ਗੜਸ਼ੰਕਰ ਰੋੜ ਨਵਾਂ ਸ਼ਹਿਰ ਵਿਖੇ ਸ਼ਾਮ ਦੇ 3 ਵਜੇ ਤੋਂ ਲੈ ਕੇ ਰਾਤ ਦੇ 7ਵਜੇ ਤੱਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੋਗਰਾਮ ਮਨਾਇਆ ਜਾਵੇਗਾ। ਬੱਚੇ ਜੋ ਇਸ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਹਨ, ਉਹਨਾਂ ਕੋਲੋਂ ਬਾਬਾ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਕੋਰੀਓਗ੍ਰਾਫੀ ਕਰਵਾਈ ਜਾਵੇਗੀ ਅਤੇ ਬਾਬਾ ਸਾਹਿਬ ਦਾ ਸੰਦੇਸ਼ ਜੋ ਹੈ, ਉਹ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਦੇ ਨਾਲ ਹੀ ਜੋ ਬੱਚੇ ਇਸ ਪ੍ਰੋਗਰਾਮ ਵਿੱਚ ਭਾਗ ਲੈਣਗੇ ਉਹਨਾਂ ਨੂੰ ਭਾਰਤ ਦਾ ਸੰਵਿਧਾਨ ਭੇਂਟ ਕੀਤਾ ਜਾਵੇਗਾ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਕਰਵਾਉਣ ਦੇ ਲਈ ਸਾਡੀ ਜੋ ਟੀਮ ਹੈ ਉਸਦੇ ਵਿੱਚ ਰਾਜਕੁਮਾਰ ,ਨਛੱਤਰ ਸਿੰਘ, ਅਮਰਜੀਤ ਲਾਲ, ਹਰਵਿੰਦਰ ਕੌਰ, ਰੇਖਾ ਰਾਣੀ, ਰੀਨਾ ਰਾਣੀ, ਅਮਨ, ਇੰਦਰਜੀਤ ਕੁਮਾਰ ਅਤੇ ਗਗਨਦੀਪ ਇਹ ਸਾਰੇ ਮੈਂਬਰ ਰਲ ਕੇ ਕੰਮ ਕਰਦੇ ਹਨ। ਮੈਡਮ ਹਰਵਿੰਦਰ ਕੌਰ ਜੋ ਕਿ ਬੱਚਿਆਂ ਨੂੰ ਬਾਬਾ ਸਾਹਿਬ ਦਾ ਲਿਟਰੇਚਰ ਉਪਲੱਬਧ ਕਰਵਾਉਂਦੇ ਹਨ ਅਤੇ ਨਾਲ ਦੀ ਨਾਲ ਬਾਬਾ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਜਾਣਕਾਰੀ ਦਿੰਦੇ ਹਨ। ਪੇਪਰ ਦੀ ਤਿਆਰੀ ਦਾ ਸਾਰਾ ਕੰਮ ਉਹਨਾਂ ਦੇ ਜਿੰਮੇ ਹੁੰਦਾ ਹੈ। ਇਸ ਕੰਮ ਦੇ ਵਿੱਚ ਰੇਖਾ ਰਾਣੀ, ਰੀਨਾ ਰਾਣੀ ਅਤੇ ਅਮਨ ਵੀ ਉਹਨਾਂ ਦਾ ਸਹਿਯੋਗ ਕਰਦੇ ਹਨ। ਇਸ ਵਾਰੀ ਜੋ ਬੱਚੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣਗੇ ਉਹਨਾਂ ਨੂੰ ਸੰਵਿਧਾਨ ਬਚਾਓ ਟੀਮ ਵੱਲੋਂ ਇਨਾਮ ਵੀ ਦਿੱਤੇ ਜਾਣਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਅਤੇ ਸਾਰੀ ਟੀਮ ਦੇ ਲਈ ਰਿਫਰੈਸ਼ਮੈਂਟ ਦਾ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਸੋਮਨਾਥ ਸਿੰਘ ਵੱਲੋਂ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਲਿਖੀ ਕਿਤਾਬ ਚਮਚਾਯੁੱਗ ਸਾਰੀ ਟੀਮ ਸਮੇਤ ਸੋਨੂ ਸਾਬ ਨੂੰ ਭੇਂਟ ਕੀਤੀ ਗਈ।ਅੰਤ ਵਿੱਚ ਸੋਨੂ ਸਾਬ ਵੱਲੋਂ ਆਏ ਹੋਏ ਸਾਰੀ ਟੀਮ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਾਬਕਾ ਬਸਪਾ ਆਗੂ ਸੁੰਮਨ ਨਾਲ ਰਾਣਾ ਕੇ ਪੀ ਸਿੰਘ ਸਾਬਕਾ ਸਪੀਕਰ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਕੀਤਾ ਦੁੱਖ ਸਾਂਝਾ
Next articleਹਲਕੇ ਦੀ ਬਸਪਾ ਟੀਮ ਨੇ ਤੁਫਾਨੀ ਦੌਰਾ ਕਰਕੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ