ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਜਿਨਸੀ ਅਪਰਾਧ ਨੂੰ ਅਲੱਗ ਕਿਸਮ ਦਾ ਅਪਰਾਧ ਦੱਸਦੇ ਹੋਏ ਕਿਹਾ ਕਿ ਉਸਨੂੰ ਸਮਝੌਤਾ ਕਰ ਕੇ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਸਮਾਜ ਦੇ ਨਾਲ ਹੀ ਔਰਤ ਦੀ ਨਿੱਜਤਾ ਤੇ ਸ਼ੁੱਧਤਾ ਦੇ ਅਧਿਕਾਰ ਦੇ ਖ਼ਿਲਾਫ਼ ਅਪਰਾਧ ਹੈ। ਇਹ ਆਦੇਸ਼ ਜਸਟਿਸ ਸੰਜੇ ਕੁਮਾਰ ਸਿੰਘ ਨੇ ਇਕ ਪਟੀਸ਼ਨ ‘ਤੇ ਦਿੱਤਾ ਹੈ। ਕੋਰਟ ਨੇ ਕਿਹਾ ਕਿ ਵਿਆਹ ਦੀ ਪਹਿਲੀ ਰਾਤ ਦਾਜ ਦੀ ਮੰਗ ਪੂਰੀ ਨਾ ਹੋਣ ‘ਤੇ ਪਤੀ ਦੇ ਜੀਜੇ ਨੇ ਦਰਿੰਦਗੀ ਨਾਲ ਜਬਰ ਜਨਾਹ ਕੀਤਾ। ਅਜਿਹੇ ਮੁਲਜ਼ਮ ਨੂੰ ਸਮਝੌਤੇ ਦੇ ਆਧਾਰ ‘ਤੇ ਛੱਡਣ ਨਾਲ ਸਮਾਜ ‘ਤੇ ਉਲਟਾ ਅਸਰ ਪਵੇਗਾ।
ਕੋਰਟ ਨੇ ਮਾਮਲੇ ‘ਚ ਦਖ਼ਲ ਤੋਂ ਇਨਕਾਰ ਕਰਦੇ ਹੋਏ ਸਮਝੌਤੇ ਦੇ ਆਧਾਰ ‘ਤੇ ਚਾਰਜਸ਼ੀਟ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਾਖ਼ਲ ਪਟੀਸ਼ਨ ਖਾਰਜ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ ਮੁਲਜ਼ਮ ਦਾ ਆਚਰਣ ਸਮਾਜ ਦੇ ਨਿਯਮਾਂ ਦੇ ਉਲਟ ਹੈ। ਜੇਕਰ ਅਜਿਹੇ ਅਪਰਾਧਾਂ ‘ਚ ਸਮਝੌਤੇ ਦੀ ਇਜਾਜ਼ਤ ਦਿੱਤੀ ਗਈ ਤਾਂ ਅਮੀਰ ਅਤੇ ਸ਼ਕਤੀਸ਼ਾਲੀ ਲੋਕ ਆਰਥਿਕ ਅਤੇ ਸਮਾਜਿਕ ਰੂਪ ਨਾਲ ਕਮਜ਼ੋਰ ‘ਤੇ ਦਬਾਅ ਪਾ ਕੇ ਅਪਰਾਧ ਨੂੰ ਸਮਝੌਤੇ ਨਾਲ ਖ਼ਤਮ ਕਰਾ ਲੈਣਗੇ।