ਆਖ਼ਿਰਕਾਰ ਚਿਦੰਬਰਮ ਭੇਜੇ ਗਏ ਤਿਹਾੜ ਜੇਲ੍ਹ, ਫ਼ਰਸ਼ ‘ਤੇ ਗੁਜ਼ਰੀ ਰਾਤ

ਨਵੀਂ ਦਿੱਲੀ : ਆਈਐੱਨਐਕਸ ਮੀਡੀਆ ਮਾਮਲੇ ‘ਚ ਮੁਲਜ਼ਮ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ 19 ਸਤੰਬਰ ਤਕ ਯਾਨੀ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਤਿਹਾੜ ਜੇਲ੍ਹ ਭੇਜ ਦਿੱਤਾ ਹੈ।

ਜੇਲ੍ਹ ‘ਚ ਚਿਦੰਬਰਮ ਦੀ ਰਾਤ ਸੀਮੈਂਟ ਦੇ ਫ਼ਰਸ਼ ‘ਤੇ ਗੁਜ਼ਰੀ। ਵਿਛਾਉਣ ਲਈ ਦਰੀ ਤੇ ਚਾਦਰ ਦਿੱਤੀ ਗਈ। ਰਾਤ ਦੇ ਖਾਣੇ ‘ਚ ਉਨ੍ਹਾਂ ਨੇ ਦਾਲ, ਰੋਟੀ ਤੇ ਸਬਜ਼ੀ ਖਾਧੀ। ਸਵੇਰੇ ਛੇ ਵਜੇ ਤੋਂ ਸ਼ਾਮ ਸੱਤ ਵਜੇ ਤਕ ਉਨ੍ਹਾਂ ਨੂੰ ਤਮਾਮ ਕਾਰਜਾਂ ਦਾ ਸਾਹਮਣਾ ਕਰਨਾ ਹੋਵੇਗਾ ਜੋ ਹੋਰ ਕੈਦੀ ਕਰਦੇ ਹਨ

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਈਐੱਨਐਕਸ ਮੀਡੀਆ ਨਾਲ ਜੁੜੇ ਮਨੀ ਲਾਂਡਿ੍ੰਗ ਮਾਮਲੇ ‘ਚ ਉਨ੍ਹਾਂ ਦੀ ਅੰਤਿ੍ਮ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਜਿਸ ਤੋਂ ਬਾਅਦ ਚਿਦੰਬਰਮ ਨੇ ਰਿਸ਼ਵਤਖੋਰੀ ਦੇ ਮਾਮਲੇ ‘ਚ ਗਿ੍ਫ਼ਤਾਰੀ ਅਤੇ ਸੀਬੀਆਈ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਆਪਣੀ ਪਟੀਸ਼ਨ ਸੁਪਰੀਮ ਕੋਰਟ ਤੋਂ ਵਾਪਸ ਲੈ ਲਈ।

ਵਿਸ਼ੇਸ਼ ਸੀਬੀਆਈ ਅਦਾਲਤ ਨੂੰ ਜਦੋਂ ਮਨੀ ਲਾਂਡਿ੍ੰਗ ਮਾਮਲੇ ‘ਚ ਸੁਪਰੀਮ ਕੋਰਟ ਦੇ ਫ਼ੈਸਲੇ ਅਤੇ ਸੀਬੀਆਈ ਮਾਮਲੇ ‘ਚ ਚਿਦੰਬਰਮ ਦੀ ਪਟੀਸ਼ਨ ਵਾਪਸ ਲਏ ਜਾਣ ਦੀ ਸੂਚਨਾ ਦਿੱਤੀ ਗਈ ਤਾਂ ਵਿਸ਼ੇਸ਼ ਸੀਬੀਆਈ ਜੱਜ ਅਜੈ ਕੁਮਾਰ ਕੁਹਾਰ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਆਰਥਿਕ ਅਪਰਾਧ ਦਾ ਮਾਮਲਾ ਹੈ ਅਤੇ ਹਾਲੇ ਜਾਂਚ ਚੱਲ ਰਹੀ ਹੈ। ਅਦਾਲਤ ਦੇ ਸਾਹਮਣੇ ਜਿਹੜੇ ਤੱਥ ਅਤੇ ਦਸਤਾਵੇਜ਼ ਰੱਖੇ ਗਏ ਹਨ, ਉਨ੍ਹਾਂ ਦੇ ਹਿਸਾਬ ਨਾਲ ਮੁਲਜ਼ਮ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।

ਵੀਰਵਾਰ ਨੂੰ ਰਿਮਾਂਡ ਖ਼ਤਮ ਹੋਣ ‘ਤੇ ਸੀਬੀਆਈ ਨੇ ਪੀ ਚਿਦੰਬਰਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ। ਸੀਬੀਆਈ ਵੱਲੋਂ ਪੇਸ਼ ਸਾਲਿਸਟਰ ਜਨਰਲ (ਐੱਸਜੀ) ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਚਿਦੰਬਰਮ ਦੀ ਅੰਤਿ੍ਮ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਗਈ ਹੈ, ਇਸ ਲਈ ਦੋ ਸਤੰਬਰ ਨੂੰ ਦਿੱਤੇ ਗਏ ਨਿਰਦੇਸ਼ ਆਪਣੇ ਆਪ ਹੀ ਰੱਦ ਹੋ ਗਏ ਹਨ। ਸੀਬੀਆਈ ਰਿਮਾਂਡ ਖ਼ਤਮ ਹੋ ਚੁੱਕਾ ਹੈ, ਇਸ ਲਈ ਚਿਦੰਬਰਮ ਨੂੰ ਨਿਆਇਕ ਹਿਰਾਸਤ ‘ਚ ਜੇਲ੍ਹ ਭੇਜਿਆ ਜਾਵੇ। ਮੁਲਜ਼ਮ ਇਕ ਪ੍ਰਭਾਵਸ਼ਾਲੀ ਵਿਅਕਤੀ ਹਨ, ਜੇਕਰ ਉਨ੍ਹਾਂ ਨੂੰ ਛੱਡਿਆ ਜਾਂਦਾ ਹੈ ਤਾਂ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ। ਦਸਤਾਵੇਜ਼ਾਂ ਦੇ ਨਾਲ ਛੇੜਛਾੜ ਕਰ ਸਕਦੇ ਹਨ ਅਤੇ ਮਾਮਲੇ ਨਾਲ ਜੁੜੇ ਲੋਕਾਂ ਨੂੰ ਧਮਕਾ ਸਕਦੇ ਹਨ। ਏਨਾ ਹੀ ਨਹੀਂ, ਉਹ ਵਿਦੇਸ਼ੀ ਬੈਂਕਾਂ ‘ਚ ਚੱਲ ਰਹੀ ਜਾਂਚ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ।

Previous articleਅੱਜ ਚੰਨ ‘ਤੇ ਭਾਰਤ ਦੇ ਕਦਮ ਦਾ ਇੰਤਜ਼ਾਰ, ਟਿਕੀਆਂ ਨੇ ਦੁਨੀਆ ਦੀਆਂ ਨਜ਼ਰਾਂ
Next articleਸਮਝੌਤੇ ਨਾਲ ਖ਼ਤਮ ਨਹੀਂ ਹੋ ਸਕਦਾ ਜਬਰ ਜਨਾਹ ਦਾ ਮਾਮਲਾ : ਹਾਈ ਕੋਰਟ