ਸਭ ਤੋਂ ਵੱਡੀ ਜਿੱਤ ….

ਜਤਿੰਦਰ ਭੁੱਚੋ
(ਸਮਾਜ ਵੀਕਲੀ)
ਸਭ ਧਰਮਾਂ ਦੇ ਲੋਕ ਇਕੱਠੇ
ਦਿੱਲੀ ਧਰਨੇ ਦੇ ਵਿੱਚ ਹੋਏ ਜੀ  ।
ਭੇਦਭਾਵ ਨੂੰ ਭੁੱਲ ਕੇ ਸਾਰੇ
 ਹੱਕਾ ਲਈ ਖਲੋਏ ਜੀ  ।
ਸਭ ਤੋਂ ਵੱਡੀ ਜਿੱਤ ਇਹ ਸਾਡੀ
ਸਭ ਇੱਕੋ ਮਾਲਾ ਵਿੱਚ ਪਰੋਏ ਜੀ।
ਹਾਕਮ ਹੱਕਾ ਬੱਕਾ ਝਾਕੇ
ਨਾਲੇ ਮਿੰਨ੍ਹਾ ਮਿੰਨ੍ਹਾ ਰੋਏ ਜੀ  ।
ਆਖੇ ਸਦੀਆਂ ਤੋਂ ਮੈਂ ਪਾੜ ਰੱਖੇ ਸੀ
ਸੀ ਊਚ ਨੀਚ ਵਿਚ ਸਮੋਏ ਜੀ  ।
ਜਿਊਣੇ ਵਰਗੇ ਹੁਣ ਜਾਗ ਪਏ ਨੇ
ਪੁੱਟਦੇ ਹਾਕਮ ਲਈ ਇਹ ਟੋਏ ਜੀ।
ਜਤਿੰਦਰ ਭੁੱਚੋ 
9464129202
Previous articleਜੱਗ ਜ਼ਾਹਰ ਹੁਣ ਹੋ ਗਿਆ
Next articleਜੇ ਰੱਬ ਕਿਸੇ ਨੇ ਵੇਖਣਾ ਹੋਵੇ….