ਗੁਰਦਾਸਪੁਰ ਲੋਕ ਸਭਾ ਹਲਕਾ ਤੋਂ ਸਨੀ ਦਿਉਲ ਦੀ ਹੋਈ ਵੱਡੀ ਲੀਡ ਨਾਲ ਜਿੱਤ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਹਿਰ ਧਾਰੀਵਾਲ ਵਿੱਚ ਖੁਸ਼ੀ ਦੇ ਜ਼ਸਨ ਮਨਾਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਧਾਨ ਸਭਾ ਹਲਕਾ ਕਾਦੀਆਂ ਪੰਜ ਮੈਂਬਰੀ ਕਮੇਟੀ ਮੈਂਬਰ ਕੰਵਲਪ੍ਰੀਤ ਸਿੰਘ ਕਾਕੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅਤੇ ਜੱਥੇਦਾਰ ਰਤਨ ਸਿੰਘ ਜਫ਼ਰਵਾਲ, ਜੋਤੀ ਮਹਾਜਨ ਭਾਜਪਾ ਮੰਡਲ ਪ੍ਰਧਾਨ ਧਾਰੀਵਾਲ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਖੁਸ਼ੀ ਦੇ ਜ਼ਸਨ ਮਨਾਉਂਦੇ ਹੋਏ ਸ਼ਹਿਰ ਅੰਦਰ ਮੁੱਖ ਮਾਰਗ ’ਤੇ ਰੋਡ ਮਾਰਚ ਕਰਦਿਆਂ ਲੱਡੂ ਵੰਡੇ ਅਤੇ ਢੋਲ ਢਮੱਕੇ ਨਾਲ ਭੰਗੜੇ ਪਾਉਂਦਿਆਂ ਆਤਿਸ਼ਬਾਜੀ ਕੀਤੀ। ਇਸ ਮੌਕੇ ਸੀਨੀਅਰ ਯੂਥ ਆਗੂ ਅਜੀਤ ਸਿਘ ਰਾਣਾ ਰਾਏਚੱਕ, ਸਾਬਕਾ ਨਗਰ ਕੌਂਸ਼ਲ ਪ੍ਰਧਾਨ ਸ਼ਤੀਸ ਕੁਮਾਰ ਬਿੱਟੂ, ਜੋਧ ਨੰਦਾ ਸ਼ਹਿਰੀ ਪ੍ਰਧਾਨ ਅਕਾਲੀ ਦਲ, ਸੀਨੀਅਰ ਕੌਂਸਲਰ ਕੁਲਦੀਪ ਸਿੰਘ ਟੋਨੀ, ਸਰਪੰਚ ਹਰਪ੍ਰੀਤ ਸਿੰਘ ਲਾਲ, ਮਾਰਕੀਟ ਕਮੇਟੀ ਧਾਰੀਵਾਲ ਦੇ ਸਾਬਕਾ ਵਾਈਸ ਪ੍ਰਧਾਨ ਸੰਜੀਵ ਵਿੱਜ, ਸੋਹਨ ਲਾਲ ਮਸਤਾਨਾ ਮੰਡਲ ਪ੍ਰਧਾਨ ਭਾਜਪਾ ਐਸ.ਸੀ.ਵਿੰਗ, ਕੁਲਬੀਰ ਸਿੰਘ ਰਿਆੜ, ਸੁਖਪਾਲ ਸਿੰਘ ਐਮ.ਡੀ., ਨਰੈਣ ਦੱਤ, ਚਰਨ ਸਿੰਘ ਚਾਹਲ, ਰਾਜੇਸ਼ ਸੂਦ, ਦੀਪਕ ਵਰਮਾ, ਸੁਨੀਲ ਕੁਮਾਰ, ਰਾਜੀਵ ਮਹਾਜ਼ਨ, ਮੁਨੀਸ ਗੋਤਮ, ਸਨੀ ਮਹਾਜ਼ਨ, ਨੀਰਜ਼ ਖੋਸਲਾ, ਨਵਨੀਤ ਵਿੱਜ, ਵਿਕਾਸ ਮਹਾਜਨ, ਵਿੱਕੀ ਬਲੱਗਣ, ਸਰਕਲ ਪ੍ਰਧਾਨ ਬਲਦੇਵ ਸਿੰਘ ਕੋਟ, ਕੈਪਟਨ ਰਣਧੀਰ ਸਿੰਘ ਕੰਗ, ਗੁਰਨਾਮ ਸਿੰਘ ਛੋਟੇਪੁਰ, ਗੁਰਜਿੰਦਰ ਸਿੰਘ ਸੋਹਲ ਆਦਿ ਹਾਜ਼ਰ ਸਨ।
INDIA ਸਨੀ ਦਿਓਲ ਦੀ ਜਿੱਤ ’ਤੇ ਅਕਾਲੀ-ਭਾਜਪਾ ਨੇ ਜ਼ਸਨ ਮਨਾਏ