ਸਦੀ ਦੇ ਮਹਾਨ ਨਾਇਕ, ਦੱਬੇ ਕੁਚੱਲੇ ਲੋਕਾ ਦੇ ਮਸੀਹਾ ਅਤੇ ਔਰਤਾਂ ਦੇ ਮੁਕਤੀਦਾਤਾ ਵਿਸ਼ਵ ਰਤਨ ਡਾ ਅੰਬੇਡਕਰ ਦੀ ਤੁਲਨਾ ਮੋਦੀ ਨਾਲ ਕਰਨਾ ਮੰਦਭਾਗਾ ਅਤੇ ਅਸਹਿਣਸੀਲ: ਜਸਵੰਤ ਸਿੰਘ ਮਿੱਤਰ 

ਡਾ ਅੰਬੇਡਕਰ ਮਿਸਨ ਸੁਸਾਇਟੀ ਪੰਜਾਬ ਰਜਿ: ਖੰਨਾ ਵਲੋ ਭਾਰਤ ਰਤਨ ਡਾ ਅੰਬੇਡਕਰ ਜੀ ਦੀ ਤੁਲਨਾ ਹਰਿਆਣਾ ਦੇ ਮੁੱਖ ਮੰਤਰੀ ਵਲੋ ਮੋਦੀ ਨਾਲ ਕਰਨਾ ਮੰਦਭਾਗਾ ਹੈ ਇਹ ਵਿਚਾਰ ਅੱਜ ਡਾ ਅੰਬੇਡਕਰ ਭਵਨ ਵਿਖੇ ਭਰਵੀ ਮੀਟਿੰਗ ਨੂੰ ਸੰਬੋਧਿਤ ਹੋਏ ਕਿਹੇ| ਓਹਨਾ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਸਦੀ ਦੇ ਮਹਾਨ ਨਾਇਕ, ਬੁੱਧੀਜੀਵੀ, ਵਿਧਵਾਨ ਅਤੇ ਮੂਲਨਿਵਾਸੀ ਦੱਬੇ ਕੁਚੱਲੇ ਲੋਕਾ ਅਤੇ ਔਰਤਾ ਦੇ ਮੁਕਤੀਦਾਤਾ ਡਾ ਅੰਬੇਡਕਰ ਸਨ| ਓਹਨਾ ਨੇ ਆਪਣੇ ਜੀਵਨ ਵਿੱਚ ਗਰੀਬ, ਪਿਛੜੇ ਵਰਗ ਅਤੇ ਔਰਤਾ ਨੂੰ ਬਰਾਬਰਤਾ ਦੇ ਅਧਿਕਾਰ ਦਵਾਉਣ ਲਈ  ਬਹੁਤ ਸੰਘਰਸ਼ ਕੀਤਾ| ਓਹਨਾ ਕਿਹਾ ਕਿ ਡਾ ਅੰਬੇਡਕਰ ਸਾਹਿਬ ਤੋ ਪ੍ਰੇਣਾ ਲਈ ਜਾ  ਸਕਦੇ ਹਾ ਪਰ ਓਹਨਾ ਨਾਲ ਕਿਸੇ ਨਾਲ ਤੁਲਣਾ ਨਹੀ ਕੀਤੀ ਜਾ ਸਕਦੀ| ਓਹਨਾ ਕਿਹਾ ਕਿ ਡਾ ਅੰਬੇਡਕਰ ਜੀ ਦੀ ਤੁਲਣਾ ਮੋਦੀ  ਨਾਲ ਕਰਨ ਤੇ ਮੂਲਨਿਵਾਸੀ ਸਮਾਜ ਵਿੱਚ ਭਾਰੀ ਰੋਸ ਹੈ| ਲੋਕ ਸਭਾ ਚੋਣਾ 2019 ਦੋਰਾਨ  ਬਾਜਪਾ ਦੇ ਖਿਲਾਫ ਵੋਟਾਂ ਪਾ ਕਿ ਇਸ ਗੱਲ ਦਾ ਬਦਲਾ ਲੈਣਗੇ। ਬਾਬਾ ਸਾਹਿਬ ਨੇ ਰਾਖਵਾਂਕਰਨ ਸਦੀਆ ਤੋ ਲਤਾੜੇ ਲੋਕਾ ਲਈ ਲੈ ਕਿ ਦਿੱਤਾ ਸੀ| ਨਾ ਕਿ 100% ਰਾਖਵੇਕਾਰਨ ਦਾ ਆਨੰਦ ਮਾਣ ਚੁੱਕੇ ਸਵਰਨਾ ਲਈ 10% ਰਾਖਵਾਕਰਣ ਦੇਣਾ ਮੰਦਭਾਗਾ ਹੈ| ਭਾਰਤ ਸਰਕਾਰ ਕੋਲ ਇਹੋ ਜਿਹਾ ਕਿਹੜਾ ਮਾਪਢੰਡ ਹੈ ਜਿਸ ਵਿੱਚ ਤਿੰਨ ਲੱਖ ਆਮਦਨ ਵਾਲਾ ਅਨੁਸੂਚਿਤ ਜਾਤੀ ਵਾਲਾ ਅਮੀਰ ਹੈ ਅਤੇ ਪੰਜ ਲਖ ਵਾਲਾ ਪਿਛੜੇ ਵਰਗ ਵਾਲਾ ਰਾਖਵਾਕਰਣ ਦਾ ਲਾਹਾ ਨਹੀ ਲੈ ਸਕਦਾ ਓਹ ਕਰੀਮੀ ਲੇਅਰ ਵਿੱਚ ਆ ਜਾਂਦਾ ਹੈ| ਫਿਰ ਕਿਸ ਮਾਪਦੰਡ ਨਾਲ ਅੱਠ ਲੱਖ ਕਮਾਉਣ ਵਾਲਾ ਜਨਰਲ ਵਰਗ ਵਾਲਾ ਗਰੀਬ ਕਿਵੇ ਹੋ ਗਿਆ? ਰਾਖਵਾਂਕਰਨ ਸੰਵਿਧਾਨ ਵਿੱਚ ਗਰੀਬੀ ਦੂਰ ਕਰਨ ਦਾ ਸਾਧਨ ਨਹੀ ਬਲਕਿ ਸਦੀਆ ਤੋ ਸਿੱਖਿਆ ਤੋ ਵਾਂਝੇ ਮੂਲਨਿਵਾਸੀ ਲੋਕਾ ਨੂੰ ਪ੍ਰਤੀਨਿਧਤਾ ਦਾ ਅਧਿਕਾਰ ਦੇਣ ਦੇ ਮੂਲ ਸਿਧਾਂਤ ਤੇ ਅਧਾਰਿਤ ਸੀ| ਮੋਦੀ ਨੇ ਸੰਵਿਧਾਨ ਵਿੱਚ ਆਰਥਿਕ ਰਾਖਵਾਂਕਰਨ ਦੇ ਕੇ ਸਵਿਧਾਨ ਦਾ ਮਜ਼ਾਕ ਬਣਾਇਆ ਹੈ ਅਤੇ ਰਾਖਵਾਕਰਣ ਦੇ ਮੂਲ ਸਿਧਾਤ ਨੂੰ ਦਰਕਨਾਰ ਕੀਤਾ ਹੈ| ਇਸ ਮੌਕੇ ਸਨਦੀਪ ਸਿੰਘ ਨੇ ਕਿਹਾ ਕਿ ਭਾਰਤ ਵਿਚ ਜਿਥੇ ਝੂਠਾ ਜਾਤੀ ਸਰਟੀਫਿਕੇਟ  ਬਣਾ ਕਿ ਕਈ ਜਰਨਲ ਵਰਗ ਦੇ ਲੋਕ ਨੌਕਰੀ ਕਰਦੇ ਪਾਏ ਗਏ ਹਨ| ਇਹੋ ਜਿਹੇ ਹਲਾਤਾ ਵਿਚ ਆਮਦਨ ਦਾ ਗਲਤ ਸਰਟੀਫਿਕੇਟ ਬਨਾਉਣਾ ਬਹੁਤਾ ਔਖਾ ਕੰਮ ਨਹੀ| ਆਮਦਨ ਦਾ ਪੱਧਰ ਜਰਨਲ, ਅਨੂਸੂਚਿਤ ਵਰਗ ਅਤੇ ਪਿਛੜੇ ਵਰਗ ਲਈ ਨਿਰਧਾਰਿਤ ਕਰਨ ਲਈ ਦੂਹਰਾ ਮਾਪਦੰਡ ਅਪਨਾਉਣਾ ਸਰਕਾਰ ਦੀ ਗਲਤ ਨੀਤੀ ਦਾ ਨਤੀਜਾ ਹੈ| ਕਿਸ ਕਮੇਟੀ ਜਾ ਸਰਵੇ ਦੇ ਅਧਾਰ ਤੇ ਸਰਕਾਰ ਨੇ 10% ਰਾਖਵਾਕਰਣ ਦਿਤਾ ਹੈ ਓਸ ਬਾਰੇ ਜਨਤਾ ਨੂੰ ਦਸਿਆ ਜਾਵੇ| ਭਾਰਤ ਸਰਕਾਰ ਵਲੋ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਨੂੰ ਜਨ੍ਸਿੰਖਿਆ ਦੇ ਅਧਾਰ ਤੇ ਰਾਖਵਾਕਰਣ ਵਿੱਚ ਸੰਵਿਧਾਨ ਅਨੁਸਾਰ ਵਾਧਾ ਕਰਨਾ ਚਾਹੀਦਾ ਹੈ| SSA/RAMSA ਦੇ ਬਰਖਾਸਤ ਅਧਿਆਪਕ ਆਗੂਆਂ ਦੀ ਬਰਖਾਸਤੀ ਦਾ ਸੋਸਾਇਟੀ ਵਿਰੋਧ ਕਰਦੀ ਹੈ। ਆਪਣੇ ਸੰਵਿਧਾਨਿਕ ਹੱਕਾਂ ਦੇ ਤਾਹਿਤ ਰੋਸ ਮਾਰਚ ਕਰ ਰਹੇ ਅਧਿਅਪਕ ਆਗੂਆਂ ਖਿਲਾਫ ਇਹ ਕਾਰਵਾਈ ਨਿੰਦਣ ਯੋਗ ਹੈ।ਸੋਸਾਇਟੀ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨੂੰ ਪੂਰਨ ਸਹਿਯੋਗ ਕਰਨ ਦੀ ਘੋਸ਼ਣਾ ਕਰਦੀ ਹੈ।ਠੰਡ ਦਾ ਮੌਸਮ ਖ਼ਤਮ ਹੋਣ ਕੰਡੇ ਆ ਪ੍ਰੰਤੂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀ ਨਹੀਂ ਮਿਲੀ। ਵਰਦੀਆਂ ਨਾ ਮਿਲਣ ਲਈ ਪੰਜਾਬ ਸਰਕਾਰ ਜ਼ਿਮੇਵਾਰ ਹੈ।ਗਰੀਬ ਪਰਿਵਾਰਾਂ ਦਾ ਬੱਚਿਆਂ ਲਈ ਸਰਕਾਰ ਸੰਵੇਦਨਸ਼ੀਲ ਨਹੀਂ। ਇਸ ਮੌਕੇ ਮਦਨ ਲਾਲ, ਜਤਿੰਦਰ ਪਾਲ ਸਿੰਘ , ਅਮਨਜੀਤ ਸਿੰਘ , ਸੁਰਿੰਦਰ ਕੁਮਾਰ, ਸੰਤੋਖ ਸਿੰਘ, ਜੰਗ ਸਿੰਘ ਲੈਕਚਰਾਰ, ਨਿਰਮਲ ਸਿੰਘ , ਸਰਬਜੀਤ ਸਿੰਘ, ਬਲਵੀਰ ਸਿੰਘ, ਮੁਖਤਿਆਰ ਸਿੰਘ, ਟੇਕ ਚੰਦ ਕੈਸੀਅਰ, ਕੁਲਵੰਤ ਸਿੰਘ, ਅਮਨਦੀਪ ਸਿੰਘ, ਮਾਸਟਰ ਰਮਨਦੀਪ ਸਿੰਘ ਸੰਤੋਖ ਸਿੰਘ, ਲੈਕਚਾਰਾਰ ਜੰਗ ਸਿੰਘ, ਬਲਵੀਰ ਸਿੰਘ ਸੋਹਾਵੀ, ਕਰਮਜੀਤ ਸਿੰਘ ਸਿਫਤੀ, ਅਮਰਿੰਦਰਜੋਤ ਸਿੰਘ, ਸੁਰਿੰਦਰ ਸਿੰਘ ਗੋਹ, ਕੁਲਵੰਤ ਸਿੰਘ ਧਰਮਵੀਰ ਜੀ, ਰਾਮ ਸਿੰਘ ਹਾਜ਼ਿਰ ਸਨ|
Previous articleਡਰਗ ਦਾ ਧੰਦਾ ਕਰਨ ਵਾਲੇ ਸੰਦੀਪ ਸਿੰਘ ਨੂੰ 8 ਸਾਲ ਦੀ ਜੇਲ
Next article£2.5 million to boost international exchanges for schools