ਆਕਲੈਂਡ : ਆਸਟ੍ਰੇਲੀਆ ਵਿੱਚ ਲੱਗੀ ਜੰਗਲੀ ਅੱਗ ਕਰਕੇ ਵਾਯੂਮੰਡਲ ਵਿੱਚ ਇਨ੍ਹਾਂ ਜਿਆਦਾ ਧੂੰਆ ਪੈਦਾ ਹੋ ਰਿਹਾ ਹੈ ਕਿ ਇਸਨੂੰ ਸੈਟਲਾਈਟ ਤੋਂ ਵੀ ਦੇਖਿਆ ਜਾ ਸਕਦਾ ਹੈ, ਇਨ੍ਹਾਂ ਹੀ ਨਹੀਂ ਇਸ ਧੂੰਏ ਕਰਕੇ ਅੱਜ ਨਿਊਜੀਲੈਂਡ ਦੇ ਜਿਆਦਾਤਰ ਹਿੱਸਿਆਂ ਵਿੱਚ ਅਸਮਾਨ ਦਾ ਰੰਗ ਪੀਲੇ ਰੰਗ ਦਾ ਹੋ ਗਿਆ ਹੈ ਅਤੇ ਵੈਦਰਵਾਚ ਅਨੁਸਾਰ ਜਾਰੀ ਭਵਿੱਖਬਾਣੀ ਮੁਤਾਬਕ ਇਹ ਹੋਰ ਵੀ ਧੂੰਆਂ ਪੁੱਜਣ ਦੀ ਆਸ ਹੈ ਅਤੇ ਇਸ ਕਰਕੇ ਅਸਮਾਨ ਹੋਰ ਗੂੜੇ ਰੰਗ ਦਾ ਹੋ ਸਕਦਾ ਹੈ।
ਇਸ ਨੂੰ ਬਿਆਨ ਕਰਨ ਵਾਲੇ ਲੋਕਾਂ ਨੇ ਇਸ ਨੂੰ ਬਹੁਤ ਹੀ ਭੱਦਾ ਅਤੇ ਡਰਾਉਣਾ ਨਜਾਰਾ ਦੱਸਿਆ ਹੈ। ਦੂਜੇ ਪਾਸੇ ਜੇ ਗੱਲ ਕਰੀਏ ਆਸਟ੍ਰੇਲੀਆ ਦੀ ਤਾਂ ਉੱਥੇ ਹਾਲਾਤ ਅਜੇ ਵੀ ਵਿਗੜਦੇ ਨਜਰ ਆ ਰਹੇ ਹਨ ਅਤੇ ਬੇਕਾਬੂ ਹੋ ਰਹੀਆਂ ਅੱਗ ਦੀਆਂ ਘਟਨਾਵਾਂ ਕਰਕੇ ਹਜਾਰਾ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਹਨ।
(ਹਰਜਿੰਦਰ ਛਾਬੜਾ)ਪਤਰਕਾਰ 9592282333