ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਇਸ ਵਾਰ ਤੇਜ਼ਾਬ ਪੀੜਤਾਂ ਨਾਲ ਮਨਾਉਣਗੇ ਆਪਣਾ 34ਵਾਂ ਜਨਮ ਦਿਨ

ਮੁੰਬਈ : ਬਾਲੀਵੁੱਡ ਦੀ ਦੀਪਿਕਾ ਪਾਦੁਕੋਣ ਅੱਜ ਬਾਲੀਵੁੱਡ ਦੀਆਂ ਅਦਾਕਾਰਾ ‘ਚੋਂ ਵੱਡੀ ਅਭਿਨੇਤਰੀ ਹੈ। 5 ਜਨਵਰੀ 1986 ਨੂੰ ਜਨਮੀ ਦੀਪਿਕਾ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਭਿਨੇਤਰੀ ਹੈ ਅਤੇ ਨਾਲ ਹੀ ਉਸ ਨੂੰ ਫੋਰਬਜ਼ ਦੀ ਸੂਚੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਮਹਿਲਾ ਦਾ ਖ਼ਿਤਾਬ ਦਿੱਤਾ ਗਿਆ ਹੈ। ਦੀਪਿਕਾ ਲਈ ਆ ਰਹੀ 5 ਜਨਵਰੀ 2020 ਦੀ ਤਰੀਕ ਕੁੱਝ ਖਾਸ ਹੋਣ ਜਾ ਰਹੀ ਹੈ ਤੇ ਉਨ੍ਹਾਂ ਹੀ ਖ਼ਾਸ ਪਲ ਸ਼ੀਰੋਜ਼ ਕੈਫੇ ਦੇ ਤੇਜ਼ਾਬ-ਪੀੜਤਾਂ ਅਤੇ ਰਾਜਧਾਨੀ ਦੇ ਲੋਕਾਂ ਲਈ ਵੀ ਹੋਵੇਗਾ।
ਉਹ ਬੈਂਡਮਿੰਟਨ ਪਲੇਅਰ ਪ੍ਰਕਾਸ਼ ਪਾਦੁਕੋਣ ਦੀ ਧੀ ਹੈ। ਦੀਪਿਕਾ ਬੈਂਗਲੁਰੂ ‘ਚ ਪੜ੍ਹੀ ਅਤੇ ਵੱਡੀ ਹੋਈ ਹੈ, ਜਿਸ ਨੇ ਨੇਸ਼ਨਲ ਲੈਵਲ ‘ਤੇ ਬੈਡਮਿੰਟਨ ਖੇਡੀ ਹੈ। ਇਸ ਤੋਂ ਬਾਅਦ ਉਸ ਨੇ ਮਾਡਲਿੰਗ ‘ਚ ਆਪਣਾ ਕਰੀਅਰ ਬਣਾਇਆ, ਜਿਸ ਤੋਂ ਬਾਅਦ ਦੀਪਿਕਾ ਨੂੰ ਫ਼ਿਲਮਾਂ ਦੇ ਆਫਰ ਮਿਲੇ। ਦੀਪਿਕਾ ਨੇ 2018 ‘ਚ ਬਾਲੀਵੁੱਡ ਐਕਟਰ ਰਣਵੀਰ ਸਿੰਘ ਨਾਲ 14-15 ਨਵੰਬਰ ਨੂੰ ਵਿਆਹ ਕਰਵਾ ਲਿਆ ਸੀ।
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਇਸ ਵਾਰ ਆਪਣਾ ਜਨਮ ਦਿਨ ਆਪਣੇ ਪਰਿਵਾਰ, ਪਤੀ ਅਤੇ ਦੋਸਤਾਂ ਨਾਲ ਨਹੀਂ ਬਲਕਿ ਲਖਨਊ ਚ ਵਸੇ ਲੋਕਾਂ ਨਾਲ ਮਨਾਉਣ ਜਾ ਰਹੀ ਹਨ। ਸੂਤਰਾਂ ਅਨੁਸਾਰ ਦੀਪਿਕਾ ਸ਼ਨਿੱਚਰਵਾਰ ਰਾਤ ਨੂੰ ਸ਼ਹਿਰ ਲਖਨਊ ਪਹੁੰਚੇਗੀ। ਐਤਵਾਰ ਸਵੇਰੇ ਉਹ ਗੋਮਟੀਨਗਰ ਦੇ ਸ਼ਿਰੋਜ਼ ਵਿਖੇ ਐਸਿਡ-ਪੀੜਤਾਂ ਨਾਲ ਮੁਲਾਕਾਤ ਕਰੇਗੀ। ਐਤਵਾਰ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋਣਗੇ ਅਤੇ ਫਿਲਮ ਦਾ ਪ੍ਰਚਾਰ ਸ਼ੁਰੂ ਕਰਨਗੀ।
ਸ਼ਿਰੋਜ਼ ਕੈਫੇ ਦੀ ਮੀਡੀਆ ਇੰਚਾਰਜ ਸੀਮਾ ਯਾਦਵ ਨੇ ਕਿਹਾ ਕਿ ਦੀਪਿਕਾ ਦੇ ਆਉਣ ਦੀ ਖ਼ਬਰ ਸੁਣ ਕੇ ਕੈਫੇ ਦੇ ਸਾਰੇ ਐਸਿਡ ਪੀੜਤ ਖੁਸ਼ ਹਨ। ਅਸੀਂ ਉਨ੍ਹਾਂ ਦੇ ਜਨਮ ਦਿਨ ਨੂੰ ਖ਼ਾਸ ਬਣਾਉਣ ਲਈ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦੇ ਜ਼ਰੀਏ ਲੋਕ ਤੇਜ਼ਾਬ ਪੀੜਤਾਂ ਦੀ ਕਹਾਣੀ ਨੂੰ ਉਨ੍ਹਾਂ ਦੇ ਜੀਵਨ ਦੇ ਦਰਦ ਨਾਲ ਵੇਖ ਸਕਣਗੇ। ਕੈਫੇ ‘ਚ ਫਿਲਮ ਦੇ ਪੋਸਟਰ, ਬੈਨਰ ਸਜਾਏ ਹੋਏ ਹਨ।
ਦੱਸ ਦੇਈਏ ਕਿ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਮੇਘਨਾ ਗੁਲਜ਼ਾਰ ਦੁਆਰਾ ਨਿਰਦੇਸ਼ਤ ਫਿਲਮ ‘ਛਪਾਕ’ 10 ਜਨਵਰੀ ਨੂੰ ਸਿਲਵਰ ਸਕ੍ਰੀਨ ‘ਤੇ ਰਿਲੀਜ਼ ਹੋ ਰਹੀ ਹੈ। ਅਜਿਹੀ ਸਥਿਤੀ ਚ ਐਤਵਾਰ ਨੂੰ ਦੀਪਿਕਾ ਆਪਣੀ ਨਵੀਂ ਫਿਲਮ ਛਪਾਕ ਦਾ ਪ੍ਰਮੋਸ਼ਨ ਕਰਦੀ ਦਿਖਾਈ ਦੇਵੇਗੀ, ਜਦੋਂ ਕਿ ਉਹ ਆਪਣਾ ਸਮਾਂ ਐਸਿਡ ਪੀੜਤਾਂ ਨਾਲ ਬਿਤਾਏਗੀ।
(ਹਰਜਿੰਦਰ ਛਾਬੜਾ)ਪਤਰਕਾਰ 9592282333 
Previous articleਸਟ੍ਰੇਲੀਆ ਤੋਂ ਪੁੱਜੇ ਧੂੰਏ ਨੇ ਪੀਲਾ ਕੀਤਾ ਨਿਊਜੀਲੈਂਡ ਦਾ ਅਸਮਾਨ
Next articleISL: Kerala end winless run in style, thrash Hyderabad 5-1