ਸਕੂਲ

(ਸਮਾਜ ਵੀਕਲੀ)

ਸਕੂਲ ਹੈ ਵਿੱਦਿਆ ਦਾ ਮੰਦਿਰ
ਮਿਲੇ ਗਿਆਨ ਇਸ ਦੇ ਅੰਦਰ
ਗਿਆਨ ਮਿਲੇ ਮਿਟੇ ਅੰਧੇਰਾ
ਪੜ ਕੇ ਵਿੱਦਿਆ ਹੋਵੇ ਚਾਨਣ
ਦੂਰ ਭੱਜੇ ਅਗਿਆਨ ਅੰਧੇਰਾ

ਸੱਚੇ ਦਿਲੋਂ ਬੱਚੇ ਜੇ ਪੜ ਜਾਵਣ
ਅੱਗੇ ਜਾ ਕੇ ਤਰੱਕੀਆਂ ਪਾਵਣ
ਸਕੂਲ ਦੇਸ਼ ਦਾ ਨਾਂ ਚਮਕਾਵਣ
ਫੇਰ ਜਿੰਦਗੀ ਵਿੱਚ ਖੁਸ਼ੀ ਹੰਢਾਵਣ
ਖ਼ੂਬ ਤਰੱਕੀਆਂ ਫਿਰ ਓਹ ਪਾਵਣ

ਅਧਿਆਪਕ ਵਾਂਗ ਮੋਮਬੱਤੀ ਹੈ ਜਲਦਾ
ਬੱਚਿਆਂ ਦੇ ਰਾਹ ਚਾਨਣ ਹੈ ਕਰਦਾ
ਜਾਤ ਪਾਤ ਨਾ ਧਰਮ ਨੂੰ ਓਹ ਦੇਖੇ
ਸਭ ਬੱਚਿਆਂ ਵਿੱਚ ਇਨਸਾਨੀਅਤ ਦੇਖੇ
ਖੁਸ਼ ਹੋਵੇ ਬੱਚੇ ਜਦ ਤਰੱਕੀ ਕਰਦੇ ਦੇਖੇ

ਸੱਚਾ ਅਧਿਆਪਕ ਵੀ ਓਹੀ ਕਹਾਵੇ
ਜੋ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ
ਪੜਾਉਣ ਲਈ ਪੂਰਾ ਜ਼ੋਰ ਲਗਾਵੇ
ਇਹ ਵੀ ਬੱਚਿਆਂ ਦੇ ਚਾਅ ਹੁੰਦੇ ਨੇ
ਤਰੱਕੀ ਕਰਨ ਦੇ ਅਰਮਾਨ ਹੁੰਦੇ ਨੇ

ਸਕੂਲ ਅਜਿਹਾ ਵਿਦਿਆ ਦਾ ਮੰਦਿਰ
ਬੱਚੇ ਬਣ ਜਾਂਦੇ ਤੇਜ ਸਕੂਲ ਦੇ ਅੰਦਰ
ਚੰਗੀ ਸਿੱਖਿਆ ਲੈ ਕੇ ਇਹ ਬੱਚੇ
ਵੱਡੇ ਹੋ ਕੇ ਬਣ ਜਾਂਦੇ ਨੇ ਬੜੇ ਸੱਚੇ
ਧਰਮਿੰਦਰ ਜਦ ਬੱਚੇ ਪੜ ਲਿਖ ਜਾਵਣ
ਮੁੱਲਾਂਪੁਰੀ ਤਾਂ ਹੀ ਖੁਸ਼ੀ ਮਨਾਵਣ।

ਧਰਮਿੰਦਰ ਸਿੰਘ ਮੁੱਲਾਂਪੁਰੀ

ਮੋਬ 9872000461

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਹੇਰਵਾ