ਕਵਿਤਾ

(ਸਮਾਜ ਵੀਕਲੀ)

ਜਦ ਮੈਂ ਰੋਟੀਆਂ ਪਕਾਉਂਦੀ ਹਾਂ
ਨਾਲ਼ ਹੀ ਕਵਿਤਾ ਵੀ ਚਿਤਵ ਲੈਂਦੀ ਹਾਂ!

ਅਚਨਚੇਤ
ਦੋ ਤਿੰਨ ਰੋਟੀਆਂ ਵੱਧ ਪੱਕ ਜਾਂਦੀਆਂ!

ਉਹ ਸਾਡੀ ਗਲੀ ਦਾ
ਕਾਲਾ ਕੁੱਤਾ ਨਹੀਂ

ਲੰਗੜਾ ਸ਼ੇਰੂ ਹੀ ਖਾਂਦਾ!

ਪਰ ਮੈਂ ਪੁੰਨ ਦਾ ਨਹੀਂ ਕਰਦੀ!

ਹਾਂ ਸੱਚ

ਯਾਦ ਆਇਆ!

ਮਾਂ ਛੋਟੀ ਹੁੰਦੀ ਨੂੰ
ਕਹਿੰਦੀ ਹੁੰਦੀ ਸੀ!

ਪੁੱਤ ਰੋਟੀਆਂ ਗਿਣ ਕੇ ਨਹੀਂ ਪਕਾਈ ਦੀਆਂ

ਮਾੜਾ ਹੁੰਦਾ !

ਮਾਂ ਸੱਚ ਹੀ ਤਾਂ ਕਹਿੰਦੀ ਸੀ!

ਵਿਰਕ ਪੁਸ਼ਪਿੰਦਰ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਾਨ
Next articleਸਕੂਲ