ਸਕੂਲ ਬੱਸ ਰੇਲਵੇ ਪੁਲ ਨਾਲ ਟਕਰਾਈ- 15 ਜ਼ਖਮੀ

ਲੰਡਨ , ਰਾਜਵੀਰ ਸਮਰਾ,  (ਸਮਾਜ ਵੀਕਲੀ) : ਯੂ. ਕੇ,ਚ ਵਿਨਚੈਸਟਰ ਨੇੜੇ ਇਕ ਡਬਲ ਡੈਕਰ ਸਕੂਲ ਬੱਸ ਦੇ ਰੇਲਵੇ ਪੁਲ ਨਾਲ ਟਕਰਾਉਣ ਕਾਰਨ ਪੰਜ ਬੱਚਿਆਂ ਸਮੇਤ 15 ਜਣੇ ਜ਼ਖਮੀ ਹੋ ਗਏ ਜਿਹਨਾਂ  ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜ਼ਖਮੀਆਂ ਵਿਚ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ,  ਤਿੰਨ ਛੋਟੇ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ,

ਜਾਣਕਾਰੀ ਅਨੁਸਾਰ ਜਿਸ ਵੇਲੇ ਹਾਦਸਾ ਹੋਇਆ ਤਾਂ ਬੱਚਿਆਂ ਅਤੇ ਹੋਰਾਂ ਵਿਚ ਭਗਦੜ ਮੱਚ ਗਈ, ਹਾਦਸੇ ਕਾਰਨ ਬੱਸ ਦੀ ਉਪਰਲੀ ਛੱਤ ਬੁਰੀ ਤਰਾਂ  ਨੁਕਸਾਨੀ ਗਈ,  ਇਸ ਮੌਕੇ ਪੁੱਜੀ ਪੁਲਿਸ ਨੇ ਜ਼ਖਮੀਆਂ ਦੀ ਮਦਦ ਲਈ ਐਾਬੂਲੈਂਸ ਦਾ ਪ੍ਰਬੰਧ ਕੀਤਾ ਅਤੇ ਤੁਰੰਤ ਹਸਪਤਾਲ ਪਹੁੰਚਾਇਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ|

Previous articleਯੂ. ਕੇ :ਪੁਲਿਸ ਨੇ ਸੈਕਸ ਰੈਕੇਟ ਦਾ ਭਾਂਡਾ ਭੰਨਿਆ-24 ਗਿ੍ਫਤਾਰ
Next article14 ਸਤੰਬਰ ਨੂੰ ਸਿਹਤ ਮੰਤਰੀ ਦੇ ਹਲਕੇ ਵਿੱਚ ਰੋਸ ਮਾਰਚ ਕਰਨ ਦੀਆਂ ਤਿਆਰੀਆਂ ਮੁਕੰਮਲ