ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਸ਼ਾਮਚੁਰਾਸੀ (ਚੁੰਬਰ) – ਦਸ਼ਮੇਸ਼ ਡੇ ਬੋਰਡਿੰਗ ਸਕੂਲ ਸ਼ਾਮਚੁਰਾਸੀ ਦੀ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ ਸਕੂਲ ਪ੍ਰਬੰਧਕ ਜੀ ਕੇ ਧਾਮੀ, ਰਾਧਾ ਰਾਣੀ ਅਤੇ ਪਿੰ੍ਰ. ਬਲਜੀਤ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਬੇਹਤਰ ਰਿਹਾ। ਇਸ ਨਤੀਜੇ ਵਿਚ ਗੁਰਪ੍ਰੀਤ ਕੌਰ ਪਿੰਡ ਵਾਹਦ ਨੇ 88%, ਰਾਜਵਿੰਦਰ ਕੌਰ ਪਿੰਡ ਪੰਡੋਰੀ ਫੰਗੂੜੇ ਨੇ 87% ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਬਾਕੀ ਵਿਦਿਆਰਥੀ ਵੀ ਚੰਗੇ ਨੰਬਰਾਂ ਨਾਲ ਪਾਸ ਹੋਏ। ਸਕੂਲ ਪ੍ਰਬੰਧਕਾਂ ਨੇ ਉਕਤ ਦੋਨੋਂ ਹੋਣਹਾਰ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।

Previous articleਰੋਜਾ ਸ਼ਰੀਫ ਪੀਰ ਮਾਣੇ ਸ਼ਾਹ ਮਲੰਗ ਦੇ ਮੇਲੇ ਸਬੰਧੀ ਮੀਟਿੰਗ
Next articleਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ