ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਨਸਰਾਲਾ/ਸ਼ਾਮਚੁਰਾਸੀ (ਚੁੰਬਰ) – ਗੁਰਦੁਆਰਾ ਸ਼ਹੀਦ ਗੰਜ ਡਗਾਣਾ ਵਿਖੇ ਮੁੱਖ ਸੇਵਾਦਾਰ ਸੰਤ ਪਰਮਿੰਦਰ ਸਿੰਘ ਡਗਾਣੇ ਵਾਲਿਆਂ ਦੀ ਦੇਖ ਰੇਖ ਹੇਠ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਧੂਮਧਾਮ ਨਾਲ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਪਹਿਲਾਂ ਰੱਬੀ ਬਾਣੀ ਦੇ ਜਾਪ ਕੀਤੇ ਗਏ। ਉਪਰੰਤ ਰਾਤ ਦੇ ਦੀਵਾਨ ਸਜਾਏ ਗਏ। ਜਿਸ ਵਿਚ ਸੰਤ ਪਰਮਿੰਦਰ ਸਿੰਘ ਡਗਾਣੇ ਵਾਲਿਆਂ ਨੇ ਸੰਗਤ ਨੂੰ ਸ਼ਹੀਦਾਂ ਦੇ ਸਰਤਾਜ਼ ਧੰਨ-ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਸਿੱਖ ਵੈਲਫੇਅਰ ਸੁਸਾਇਟੀ ਦੇ ਆਖੰਡ ਕੀਰਤਨੀ ਜਥੇ ਭਾਈ ਜਸਵਿੰਦਰ ਸਿੰਘ ਪਰਮਾਰ ਦੇ ਸਾਥੀਆਂ ਨੇ ਸੰਗਤ ਨੂੰ ਸ਼ਬਦ ਗੁਰਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਸੰਤ ਸਤਪਾਲ ਸਿੰਘ ਸਾਹਰੀ ਵਾਲੇ, ਬਾਬਾ ਯੁਵਰਾਜ ਸਿੰਘ ਸ਼ੇਰਪੁਰੀ, ਜਥੇਦਾਰ ਦਲਜੀਤ ਸਿੰਘ ਸੋਢੀ ਸਮੇਤ ਕਈ ਹੋਰ ਸੰਤ ਮਹਾਪੁਰਸ਼ ਹਾਜ਼ਰ ਹੋਏ।

Previous articleਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Next articleਰਾਹੁਲ ਵੱਲੋਂ ਮੋਦੀ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ