ਮਹਿਤਪੁਰ – (ਨੀਰਜ ਵਰਮਾ) ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਵਾਰ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਦੀਆਂ ਸਖਤ ਨਿਰਦੇਸ਼ ਦਿੱਤੇ ਗਏ ਹਨ ਉੁੱਥੇ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਦੇ ਪ੍ਰਿੰਸੀਪਲ ਹਰਜੀਤ ਸਿੰਘ, ਸਮੂਹ ਸਕੂਲ ਸਟਾਫ ਤੇ ਵੱਡੀ ਗਿਣਤੀ ਚ ਬੱਚਿਆਂ ਨੇ ਹੱਥਾਂ ਵਿੱਚ ਬੈਨਰ ਫੜ ਕੇ ਤੇ ਸਪੀਕਰਾਂ ਨਾਲ ਪੂਰੇ ਬਜਾਰ ਤੇ ਮੁਹੱਲਿਆਂ ਚ ਜਾ ਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ , ਪਟਾਕੇ ਨਾ ਚਲਾਉਣ ਅਤੇ ਪ੍ਰਦੂਸ਼ਣ ਰੋਕਣ ਲਈ ਜਾਗਰੂਕ ਕੀਤਾ ।
ਇਸ ਰੈਲੀ ਨੂੰ ਪ੍ਰਿੰਸੀਪਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਟਾਫ਼ ਮੈਂਬਰਾਂ ਦੀ ਦੇਖ ਰੇਖ ਵਿੱਚ ਬੱਚਿਆਂ ਦਾ ਬਹੁਤ ਵੱਡਾ ਸਮੂਹ ਮਹਿਤਪੁਰ ਦੇ ਬਾਜ਼ਾਰਾਂ ਅਤੇ ਗਲੀਆਂ ਵਿੱਚੋਂ ਹੁੰਦਾ ਹੋਇਆ ਵਾਪਸ ਪਰਤਿਆ ।ਰਸਤੇ ਵਿੱਚ ਬੱਚਿਆਂ ਵੱਲੋਂ ਸਲੋਗਨ ਵੀ ਬੋਲੇ ਗਏ ਜਿਸ ਵਿੱਚ ਉਨਾ ਨੇ ਪ੍ਰਦੂਸ਼ਣ ਰੋਕਣ ਸਬੰਧੀ ਨਾਅਰੇ ਵੀ ਲਗਾਏ । ਵੱਖ ਵੱਖ ਵਿਅਕਤੀਆਂ ਦੇ ਨਾਲ ਰੈਲੀ ਦੇ ਦੌਰਾਨ ਵਿਚਾਰ ਚਰਚਾ ਵੀ ਹੋਈ ਜਿਸ ਵਿੱਚ ਪਰਾਲੀ ਸਾੜਨ ਨਾਲ ਫੈਲਣ ਵਾਲੀਆਂ ਹਾਨੀਕਾਰਕ ਗੈਸਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ ਤੇ ਪਰਾਲੀ ਨਾ ਸਾੜਨ ਦੇ ਲਾਭ ਵੀ ਦੱਸੇ ਤੇ ਉਹਨਾਂ ਕਿਹਾ ਕਿ ਇਸ ਬਾਰ ਪਰਾਲੀ ਨਾ ਸਾੜ ਕੇ ਪਟਾਕੇ ਨਾ ਚਲਾ ਕੇ 550 ਵੇਂ ਪ੍ਰਕਾਸ਼ ਦਿਵਸ ਨੂੰ ਇਹ ਸੱਚੀ ਸ਼ਰਧਾਜਲੀ ਹੋਵੇਗੀ।