ਲੰਡਨ (ਰਾਜਵੀਰ ਸਮਰਾ ) (ਸਮਾਜ ਵੀਕਲੀ) : ਸਕਾਟਲੈਂਡ ਵਿਚ ਬੀਤੇ ਹਫ਼ਤੇ ਦੌਰਾਨ ਕੋਰੋਨਾ ਕੇਸਾਂ ਵਿਚ ਮੁੜ ਤੋਂ ਉਛਾਲ ਆਇਆ ਹੈ | ਪਿਛਲੇ 2 ਦਿਨਾਂ ਵਿਚ ਸਕਾਟਲੈਂਡ ਵਿਚ 314 ਦੇ ਬੀਤੇ ਦਿਨ 154 ਅਤੇ ਗਲਾਸਗੋ ਖੇਤਰ ਵਿਚ ਪਿਛਲੇ 2 ਦਿਨਾਂ ਵਿਚ 135 ਤੇ ਬੀਤੇ ਦਿਨ 66 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਏ | ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਅੱਜ ਤੋਂ ਸਭ ਤੋਂ ਵੱਧ ਪ੍ਰਭਾਵਿਤ ਨਗਰ ਨਿਗਮਾਂ ਵਿਚ ਗਲਾਸਗੋ ਸ਼ਹਿਰ ਨਗਰ ਨਿਗਮ, ਈਸਟ ਰੈਨਫਰਿਊਸ਼ਾਇਰ ਨਗਰ ਨਿਗਮ ਤੇ ਵੈਸਟ ਡੰਬਾਰਟਨਸ਼ਾਇਰ ਨਗਰ ਨਿਗਮ ਦੇ ਖੇਤਰਾਂ ਵਿਚ ਪਰਿਵਾਰਾਂ ਨੂੰ ਦੂਜੇ ਘਰਾਂ ਵਿਚ ਆਉਣ-ਜਾਣ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ | ਲੋਕ ਨਾ ਹੀ ਕਿਸੇ ਨੂੰ ਘਰ ਬੁਲਾ ਸਕਦੇ ਹਨ ਅਤੇ ਨਾ ਹੀ ਦੂਜੇ ਘਰਾਂ ਵਿਚ ਜਾ ਸਕਦੇ ਹਨ | ਇਹ ਪਾਬੰਦੀਆਂ 2 ਹਫ਼ਤੇ ਲਈ ਲਗਾਈਆਂ ਗਈਆਂ ਹਨ ਅਤੇ 2 ਹਫ਼ਤਿਆਂ ਬਾਅਦ ਸਰਕਾਰ ਇਸ ‘ਤੇ ਮੁੜ ਵਿਚਾਰ ਕਰੇਗੀ | ਸਰਕਾਰੀ ਹਦਾਇਤਾਂ ਅਨੁਸਾਰ ਰੈਸਟੋਰੈਂਟ, ਪੱਬ ਅਤੇ ਸਕੂਲ ਖੁੱਲ੍ਹੇ ਰਹਿਣਗੇ | ਇਨ੍ਹਾਂ ਪਾਬੰਦੀਆਂ ਨਾਲ 800,000 ਤੋਂ ਵਧੇਰੇ ਲੋਕ ਪ੍ਰਭਾਵਿਤ ਹੋਣਗੇ |
HOME ਸਕਾਟਲੈਂਡ ਵਿਚ ਬੀਤੇ ਹਫ਼ਤੇ ਦੌਰਾਨ 66 ਨਵੇਂ ਕੋਰੋਨਾ ਪਾਜ਼ੀਟਿਵ ਕੇਸ