ਸਕਾਟਲੈਂਡ ਰੇਲ ਹਾਦਸੇ ”ਤੇ ਮਹਾਰਾਣੀ ਅਤੇ ਪ੍ਰਧਾਨ ਮੰਤਰੀ ਨੇ ਵੀ ਪ੍ਰਗਟਾਇਆ ਦੁੱਖ

ਗਲਾਸਗੋ ਨਕੋੋੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਬੀਤੇ ਕੱਲ ਤੂਫਾਨੀ ਮੌਸਮ ਕਾਰਨ ਉੱਤਰ-ਪੂਰਬੀ ਸਕਾਟਲੈਂਡ ਵਿਚ ਇਕ ਰੇਲ ਗੱਡੀ ਪਟੜੀ ਤੋਂ ਉੱਤਰ ਜਾਣ ਕਰਕੇ ਹੋਏ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਹਾਦਸੇ ਕਾਰਨ ਮਰੇ ਤੇ ਜ਼ਖ਼ਮੀ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  ਹਾਦਸੇ ਵਿਚ ਡਰਾਈਵਰ, ਕੰਡਕਟਰ ਤੇ ਇੱਕ ਯਾਤਰੀ ਦੀ ਮੌਤ ਹੋਈ ਹੈ। ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲ ਸਟਰਜ਼ਨ ਨੇ ਵੀ ਇਸ ਘਟਨਾ ‘ਤੇ ਗਹਿਰਾ ਦੁੱਖ ਜਤਾਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਵੀ ਇੱਕ ਵਿਸ਼ੇਸ਼ ਸੰਦੇਸ਼ ਰਾਹੀਂ ਇਸ ਹਾਦਸੇ ਨੂੰ ਦੁੱਖਦਾਈ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਹਾਦਸੇ ਸਮੇਂ ਰੇਲ ਗੱਡੀ ਵਿਚ ਸਟਾਫ ਸਮੇਤ ਕੁੱਲ 9 ਜਣੇ ਸਵਾਰ ਸਨ। ਜ਼ਖ਼ਮੀਆਂ ਦੀ ਹਾਲਤ ਵੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Previous articleਆਪਣੀ ਜ਼ਮੀਨ ”ਤੇ ਭਾਰਤ ਵਿਰੋਧੀ ਖਾਲਿਸਤਾਨੀ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦੇਵੇਗਾ ਬ੍ਰਿਟੇਨ : ਬੋਰਿਸ ਜਾਨਸਨ
Next articleਸਕਾਟਲੈਂਡ ਦੇ ਬੰਦ ਸਕੂਲ ਪੰਜ ਮਹੀਨਿਆਾ ਦੇ ਵਕਫ਼ੇ ਬਾਅਦ 12 ਅਗਸਤ ਨੂੰ ਖੋਲੇ