ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਦਾ ਦੇਹਾਂਤ

ਨਰਸਿੰਹਪੁਰ (ਸਮਾਜ ਵੀਕਲੀ) :  ਜਯੋਤੀਮਠ ਬਦਰੀਨਾਥ ਤੇ ਸ਼ਾਰਦਾ ਪੀਠ ਦੁਆਰਕਾ ਦੇ ਸ਼ੰਕਾਰਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ (98 ਸਾਲ) ਦਾ ਅੱਜ ਦੇਹਾਂਤ ਹੋ ਗਿਆ। ਦੱਸਣਾ ਬਣਦਾ ਹੈ ਕਿ ਸਵਰੂਪਾਨੰਦ ਸਰਸਵਤੀ ਨੂੰ ਹਿੰਦੂਆਂ ਦਾ ਸਭ ਤੋਂ ਵੱਡਾ ਧਰਮਗੁਰੂ ਮੰਨਿਆ ਜਾਂਦਾ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਬੰਗਲੁਰੂ ਵਿਚ ਇਲਾਜ ਚਲ ਰਿਹਾ ਸੀ ਤੇ ਉਹ ਹਾਲ ਹੀ ਵਿਚ ਆਸ਼ਰਮ ਪਰਤੇ ਸਨ। ਉਹ ਆਜ਼ਾਦੀ ਦੀ ਲੜਾਈ ਵੇਲੇ ਜੇਲ੍ਹ ਵੀ ਗਏ ਸਨ। ਉਨ੍ਹਾਂ ਨੇ ਰਾਮ ਮੰਦਰ ਨਿਰਮਾਣ ਲਈ ਲੰਬੀ ਕਾਨੂੰਨੀ ਲੜਾਈ ਵੀ ਲੜੀ ਸੀ।

Previous articleਰਾਸ਼ਟਰਮੰਡਲ ਖੇਡਾਂ ਦੇ ਸਾਮਾਨ ਦੀ ਖ਼ਰੀਦ ’ਚ ਘੁਟਾਲੇ ਸਬੰਧੀ ਸੁਣਵਾਈ ਅਗਲੇ ਮਹੀਨੇ
Next articleਅਫ਼ਸਰ ਕਲੋਨੀ ਦੇ ਪਾਰਕ  ਵਿੱਚ ਬੱਚਿਆਂ  ਦਾ ਅੱਠਵਾਂ ਖੇਡ ਮੁਕਾਬਲਾ ਹੋਇਆ