ਰਾਸ਼ਟਰਮੰਡਲ ਖੇਡਾਂ ਦੇ ਸਾਮਾਨ ਦੀ ਖ਼ਰੀਦ ’ਚ ਘੁਟਾਲੇ ਸਬੰਧੀ ਸੁਣਵਾਈ ਅਗਲੇ ਮਹੀਨੇ

ਨਵੀਂ ਦਿੱਲੀ (ਸਮਾਜ ਵੀਕਲੀ) : ਰਾਸ਼ਟਰਮੰਡਲ ਖੇਡਾਂ ’ਚ 600 ਕਰੋੜ ਰੁਪਏ ਦੇ ਘੁਟਾਲੇ ਸਬੰਧੀ ਸੀਬੀਆਈ ਵੱਲੋਂ ਐੱਫਆਈਆਰ ਦਰਜ ਕੀਤੇ ਜਾਣ ਦੇ ਕਰੀਬ 11 ਸਾਲਾਂ ਬਾਅਦ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰਾਂ ਤੇ ਹੋਰਾਂ ਖ਼ਿਲਾਫ਼ ਅਗਲੇ ਮਹੀਨੇ ਸੁਣਵਾਈ ਸ਼ੁਰੂ ਹੋਵੇਗੀ। ਸੀਬੀਆਈ ਨੂੰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਏਕੇ ਸਕਸੈਨਾ, ਰਾਜੇਂਦਰ ਪ੍ਰਸਾਦ ਗੁਪਤਾ, ਸੁਰਜੀਤ ਲਾਲ ਅਤੇ ਕੇ ਉਦੈ ਕੁਮਾਰ ਰੈੱਡੀ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ 25 ਜਨਵਰੀ ਨੂੰ ਏਜੰਸੀ ਵੱਲੋਂ ਪੇਸ਼ ਚਾਰਜਸ਼ੀਟ ਦਾ ਨੋਟਿਸ ਲਿਆ। ਇਹ ਕੇਸ ਰਾਸ਼ਟਰਮੰਡਲ ਖੇਡਾਂ ਲਈ ਟੈਂਟ, ਕੈਬਿਨ ਦੀ ਸਪਲਾਈ ਨਾਲ ਸਬੰਧਤ ਹੈ ਜਿਸ ਨੂੰ ਕਥਿਤ ਤੌਰ ’ਤੇ ਵਾਧੂ ਕੀਮਤ ’ਤੇ ਖ਼ਰੀਦਿਆ ਤੇ ਕਿਰਾਏ ’ਤੇ ਲਿਆ ਗਿਆ ਸੀ। ਸੀਬੀਆਈ ਨੇ ਚਾਰਜਸ਼ੀਟ ’ਚ ਜੀਐੱਲ ਮੇਰੋਫਾਰਮ ਦੇ ਡਾਇਰੈਕਟਰ ਬੀਨੂ ਨਾਨੂ, ਹਵਾਈ ਸੈਨਾ ਦੇ ਸਾਬਕਾ ਗਰੁੱਪ ਕੈਪਟਨ ਅਤੇ ਸਪਲਾਇਰ ਪ੍ਰਵੀਨ ਬਖ਼ਸ਼ੀ ਅਤੇ ਕੰਫਰਟ ਨੈੱਟ ਟਰੇਡਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸੰਦੀਪ ਵਧਵਾ ਨੂੰ ਵੀ ਮੁਲਜ਼ਮ ਬਣਾਇਆ ਹੈ।

Previous articleਲਖੀਮਪੁਰ ਖੀਰੀ ਵਿੱਚ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ
Next articleਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਦਾ ਦੇਹਾਂਤ