ਅਫ਼ਸਰ ਕਲੋਨੀ ਦੇ ਪਾਰਕ  ਵਿੱਚ ਬੱਚਿਆਂ  ਦਾ ਅੱਠਵਾਂ ਖੇਡ ਮੁਕਾਬਲਾ ਹੋਇਆ

(ਸਮਾਜ ਵੀਕਲੀ)
ਸੰਗਰੂਰ, (ਰਮੇਸ਼ਵਰ ਸਿੰਘ)- ਸਥਾਨਕ ਅਫ਼ਸਰ ਕਲੋਨੀ ਪਾਰਕ ਕਮੇਟੀ ਵਲੋਂ  ਕਲੋਨੀ ਦੇ ਪਾਰਕ ਵਿੱਚ  ਬੱਚਿਆਂ ਦਾ ਅੱਠਵਾਂ ਖੇਡ ਮੁਕਾਬਲਾ ਕਰਵਾਇਆ ਗਿਆ।ਪਾਰਕ ਕਮੇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ  ਤੇ ਕਮੇਟੀ ਮੈਂਬਰ ਗੁਰਤੇਜ ਸਿੰਘ ਚਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਕਰਵਾਉਣ ਦਾ ਮਕਸਦ   ਬੱਚਿਆਂ  ਨੂੰ ਛੋਟੇ ਛੋਟੇ ਮੌਕਿਆਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਣਾ,ਮਾਨਸਿਕ ਖੁਸ਼ੀ ਦੇਣਾ, ਸਰੀਰਕ ਕਸਰਤ, ਸਾਰਥਿਕ ਮਨੋਰੰਜਨ ਕਰਨ  ਤੇ ਬੱਚਿਆਂ ਨੂੰ ਸਮਾਂ ਬਰਬਾਦ ਕਰਨ ਵਾਲੀਆਂ ਮੋਬਾਈਲ ਗੇਮਾਂ ਦੇ ਜਾਲ ਵਿੱਚੋਂ ਕੱਢਣਾ  ਤੇ ਆਮ ਗਿਆਨ ਵਿੱਚ ਵਾਧਾ ਕਰਨਾ ਹੁੰਦਾ ਹੈ।
ਅੱਜ   ਜੀ .ਕੇ. ਦੇ  ਪ੍ਰਾਇਮਰੀ ਪੱਧਰ ਦੇ ਮੁਕਾਬਲੇ ਵਿੱਚ ਲਕਸ਼ਦੀਪ ਤੇ  ਹਿਮਾਨੀ ਦੋਵੇਂ ਬੱਚੇ ਪਹਿਲੇ ਸਥਾਨ, ਆਰਵ ਦੂਜੇ  ਤੇ ਹੀਰਾਂਸ਼ ਤੀਜੇ ਸਥਾਨ ਰਿਹਾ, ਹਾਈ ਪੱਧਰੀ ਮੁਕਾਬਲੇ ਵਿੱਚ ਵੰਸ਼ਿਕਾ ਪਹਿਲੇ ਕਸ਼ਿਸ਼ ਦੂਜੇ ਤੇ ਨੰਦੀਕਾ ਤੀਜੇ  ਸਥਾਨ ਰਹੀ।
 ਖੇਡਾਂ ਵਿੱਚ ਬੱਚਿਆਂ ਦੇ ਸਥਾਨ  ਇਸ ਤਰ੍ਹਾਂ  ਰਹੇ ‘ਗੇਂਦਾਂ ਇਕੱਠੀਆਂ ਕਰਨ ਤੇ ਰੁਮਾਲ ਚੁੱਕ ਲੜਕਿਆਂ ਦੀ ‘ਖੇਡ ਵਿੱਚ ਪ੍ਰਮੋਦ,  ਲਕਸ਼, ਖੁਸ਼ਲ, ਈਸ਼ਾਨ, ਧਰੁਵਿਨ, ਹੀਰਾਂਸ਼, ਹਰਸ਼, ਆਰਵ ਤੇ ਨੈਤਿਕ ਦੀ   ਟੀਮ  ਜੇਤੂ ਰਹੀ।  ਲੜਕੀਆਂ ਦੀਆਂ ਉਕਤ ਖੇਡਾਂ ਵਿੱਚ ਰਮਨੀਕ, ਰਾਧੀਕਾ, ਹਿਮਾਂਸ਼ੀ, ਖੁਸ਼ੀ ਨੰਦੀਕਾ ਵੰਸ਼ਿਕਾ, ਅਰਚਨਾ, ਯੋਗਤਾ ਤੇ ਯਸ਼ਿਕਾ ਦੀ ਟੀਮ ਜੇਤੂ ਰਹੀ, ਪੈੱਨ ਚੱਕਣ ਲੜਕਿਆਂ ਦੀ ਖੇਡ ਵਿੱਚ ਗਗਨ  ਨੇ ਪਹਿਲਾ ਤੇ ਪ੍ਰਮੋਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਲੜਕੀਆਂ  ਵਿਚੋਂ ਯਸ਼ਿਕਾ ਨੇ ਪਹਿਲਾ  ਪ੍ਰਾਪਤ ਕੀਤਾ। ਖੇਡਾਂ ਦੀ ਸਮਾਪਤੀ ਤੋਂ ਬਾਅਦ ਸਰਪੰਚ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਖੇਡਾਂ ਦੇ ਨਾਲ ਸਰੀਰ ਤੇ ਮਨ ਤੰਦਰੁਸਤ ਰਹਿੰਦੇ  ਹਨ, ਇਸ ਨਾਲ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ, ਵਿਚਾਰਾਂ ਦੀ ਸਾਂਝ, ਸਹਿਯੋਗ ਤੇ ਸ਼ਹਿਣਸ਼ੀਲਤਾ ਵਧਦੀ ਹੈ।’
ਸਰਪੰਚ ਸੁਰਿੰਦਰ ਸਿੰਘ ਭਿੰਡਰ, ਕਮਿਕਰ ਸਿੰਘ ਚੀਮਾ, ਮਾਸਟਰ ਪਰਮ ਵੇਦ, ਖੇਡਾਂ ਦੇ ਸੰਚਾਲਕ ਮੈਡਮ ਅਮਰਿਤਪਾਲ ਕੌਰ ਚਹਿਲ, ਸੁਨੀਤਾ ਰਾਣੀ, ਰੀਤੂ, ਵਨੀਤਾ ਜੈਨ, ਪੂਨਮ ਰਾਣੀ, ਮਾਸਟਰ ਸੁਖਵੀਰ ਸਿੰਘ, ਲੈਕਚਰਾਰ ਗੁਲਜ਼ਾਰ ਸਿੰਘ ਤੇ ਹਾਜਰ ਕਮੇਟੀ ਮੈਬਰਾਂ  ਤੇ ਮਾਪਿਆਂ ਨੇ ਸਮੂਹਕ ਰੂਪ ਵਿੱਚ ਪੜਨ ਸਮੱਗਰੀ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ। ਬੱਚੀ  ਰਾਧੀਕਾ ਨੂੰ ਸਭ ਤੋਂ ਵੱਧ ਆਗਿਆਕਾਰੀ, ਈਸ਼ਾਨ ਨੂੰ ਸਭ ਤੋਂ ਰੈਗੂਲਰ ਤੇ ਹੀਰਾਂਸ਼ ਨੂੰ ਤੇਜ਼ ਦੌੜਾਕ ਬੱਚੇ  ਦੇ ਤੌਰ ਚੁਣਿਆ ਗਿਆ ਤੇ ਇਨਾਂ ਨੂੰ ਮੈਡਲਾਂ ਤੇ ਪੜ੍ਹਨ ਸਮੱਗਰੀ ਨਾਲ ਸਨਮਾਨਿਤ ਕੀਤਾ ਗਿਆ।ਖੇਡਾਂ ਵਿੱਚ ਭਾਗ ਲੈਣ ਵਾਲੇ ਬਾਕੀ ਬੱਚਿਆਂ ਦੀ ਵੀ ਹੌਂਸਲਾ ਅਫਜਾਈ ਕੀਤੀ ਗਈ। ਮਾਸਟਰ ਪਰਮ ਵੇਦ ਨੇ  ਦੱਸਿਆ ਕਿ ਅਮ੍ਰਿਤਪਾਲ ਕੌਰ ਚਹਿਲ, ਸੁਨੀਤਾ ਰਾਣੀ, ਪੂਨਮ, ਸੁਖਵੀਰ ਸਿੰਘ ਤੇ ਗੁਲਜ਼ਾਰ ਸਿੰਘ ਨੇ ਬੱਚਿਆਂ ਨੂੰ ਖੇਡਾਂ ਖਿਡਾਉਣ ਵਿੱਚ, ਰੀਤੂ ਤੇ ਵਨੀਤਾ ਜੈਨ ਅਧਿਅਪਕਾਵਾਂ ਨੇ ਜੀ ਕੇ ਟੈਸਟ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।
ਖੇਡਾਂ ਸਮੇਂ ਖੁਸ਼ਗਵਾਰ ਮਹੌਲ ਰਹਿਣ ਕਾਰਨ ਸਾਰੇ ਹਸਦੇ ਹਸਦੇ ਘਰਾਂ ਨੂੰ ਪਰਤੇ।
Previous articleਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਦਾ ਦੇਹਾਂਤ
Next articleਸਰਦਾਰ ਤਰਲੋਚਨ ਸਿੰਘ ਵਿਰਕ ਦੇ ਸਮੂਹ ਪਰਿਵਾਰ ਵਲੋਂ ਵਾਹਿਗੁਰੂ ਦੀਆਂ ਬਖ਼ਸ਼ੀਆਂ ਦਾਤਾਂ ਦਾ ਸ਼ੁਕਰਾਨਾ