“ਸ਼੍ਰੀ ਜਪੁਜੀ ਸਾਹਿਬ ਹੁਣ 130 ਕਰੋੜ ਚੀਨੀ ਵੀ ਪੜ੍ਹਨ ਲੱਗੇ ਸਿੱਖ ਧਰਮ ਲਈ ਬਹੁਤ ਹੀ ਵੱਡੀ ਪ੍ਰਾਪਤੀ !

ਚੀਨੀ, ਸਿੰਗਾਪੁਰ (ਹਰਜਿੰਦਰ ਛਾਬੜਾ) ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 1 ਸਲੋਕ ਹਨ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ। ਜਪੁਜੀ ਸਾਹਿਬ ਦੇ ਕੁੱਲ 40 ਅੰਗ ਹਨ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋਂ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ।

                     ਚੀਨੀ ਭਾਸ਼ਾ ਵਿੱਚ ਜਪੁਜੀ ਸਾਹਿਬ ਦਾ ਅਨੁਵਾਦ ਸਿੰਗਾਪੁਰ ਰਹਿੰਦੇ ਰਾਜਿੰਦਰ ਸਿੰਘ ਨੇ ਕਰਾਇਆ ਹੈ। ਇਸ ਨੂੰ ਧਾਰਮਿਕ ਪੁਸਤਕ ਦਾ ਰੂਪ ਦਿੱਤਾ ਗਿਆ ਹੈ। ਇਸ ਵਿੱਚ ਚੀਨੀ ਭਾਸ਼ਾ ਦੇ ਨਾਲ ਨਾਲ ਜਪੁਜੀ ਸਾਹਿਬ ਦਾ ਅੰਗਰੇਜ਼ੀ ਤੇ ਪੰਜਾਬੀ ਵਿੱਚ ਵੀ ਅਨੁਵਾਦ ਹੈ। ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਿੰਗਾਪੁਰ ਦੇ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੇ ਪ੍ਰਧਾਨ ਕਿਰਪਾਲ ਸਿੰਘ ਨਾਲ ਸਿੰਗਾਪੁਰ ਵਿੱਚ ਛਪੀ ਇਸ ਕਿਤਾਬ ਬਾਰੇ ਜਪੁਜੀ ਸਾਹਿਬ ਦਾ ਚੀਨੀ ਵਿੱਚ ਅਨੁਵਾਦ ਕਰਵਾਉਣ ਲਈ ਦਹਾਕਾ ਪਹਿਲਾਂ ਸੰਪਰਕ ਕੀਤਾ ਸੀ। ਪ੍ਰਸਿੱਧ ਚਿੱਤਰਕਾਰ ਅਰਪਨਾ ਕੌਰ ਨੇ ਇਸ ਧਾਰਮਿਕ ਪੁਸਤਕ ਦਾ ਸਰਵਰਕ ਬਣਾਇਆ ਹੈ। ਉਨ੍ਹਾਂ ਸਲਾਹ ਦਿੱਤੀ ਕਿ ਕਿਸੇ ਅਜਿਹੇ ਚੀਨੀ ਵਿਦਵਾਨ ਦੀ ਭਾਲ ਕੀਤੀ ਜਾਵੇ, ਸਿੱਖ ਧਰਮ ਬਾਰੇ ਜਿਹੜਾ ਗਿਆਨ ਰੱਖਦਾ ਹੋਵੇ। ਉਨ੍ਹਾਂ ਦੀ ਮੁਲਾਕਾਤ ਪੰਜ ਸਾਲਾਂ ਬਾਅਦ ਚੀਨੀ ਔਰਤ ਵੈਨੇਸਾ ਚੋਈ ਨਾਲ ਹੋਈ ਪਰ ਉਹ ਸਿੱਖ ਧਰਮ ਬਾਰੇ ਬਹੁਤਾ ਨਹੀਂ ਜਾਣਦੀ ਸੀ। ਉਨ੍ਹਾਂ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਤੇ ਵੈਨੇਸਾ ਚੋਈ ਨੇ ਜਪੁਜੀ ਸਾਹਿਬ ਦਾ ਅਨੁਵਾਦ ਕਰਨ ਤੋਂ ਪਹਿਲਾਂ ਉਸ ਨੇ ਸਿੱਖ ਧਰਮ ਬਾਰੇ ਜਾਣਕਾਰੀ ਸਿੰਗਾਪੁਰ ਸਮੇਤ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਜਾ ਕੇ ਹਾਸਲ ਕੀਤੀ। ਅੰਮ੍ਰਿਤਸਰ ਵਿੱਚ ਵੈਨੇਸਾ ਚੋਈ ਨੇ ਸ੍ਰੀ ਦਰਬਾਰ ਸਾਹਿਬ ਸਮੇਤ ਪੰਜਾਬ ਦੇ ਹੋਰ ਗੁਰਧਾਮਾਂ ਕੀਤੇ। ਇਸ ਮਗਰੋਂ 2010 ਵਿੱਚ ਉਸ ਨੇ ਜਪੁਜੀ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿੱਚ ਕਰ ਦਿੱਤਾ ਪਰ ਇਸ ਵਿੱਚ ਕੋਈ ਗ਼ਲਤੀ ਨਾ ਰਹਿ ਜਾਵੇ, ਇਸ ਲਈ ਅਨੁਵਾਦ ਨੂੰ ਮੁੜ ਅੰਗਰੇਜ਼ੀ ਵਿੱਚ ਕਰਵਾਇਆ ਗਿਆ ਤੇ ਫਿਰ ਇਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ। ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਸਿੰਗਾਪੁਰ ਰਹਿੰਦੇ ਦਿਲਬਾਗ ਸਿੰਘ ਤੇ ਗੁਰਮੀਤ ਸਿੰਘ ਨੇ ਕੀਤੀ। ਚੀਨੀ ਭਾਸ਼ਾ ਵਿੱਚ ਕੀਤੇ ਜਪੁਜੀ ਸਾਹਿਬ ਦੇ ਅਨੁਵਾਦ ਦੀ ਪ੍ਰਮਾਣਿਕਤਾ ਲਈ ਧਾਰਮਿਕ ਗੂ ਲੀ ਟੱਕ ਲੀਓਂਗ ਤੇ ਰਾਏ ਟਨ ਚੌਂਗਸਿੰਗ ਨੇ ਮਦਦ ਕੀਤੀ। ਇਸ ਧਾਰਮਿਕ ਪੁਸਤਕ ਦਾ ਸਰਵਰਕ ਪ੍ਰਸਿੱਧ ਚਿੱਤਰਕਾਰ ਅਰਪਨਾ ਕੌਰ ਨੇ ਬਣਾਇਆ ਹੈ। ਇਸ ਪੋਸਟ ਨੂੰ ਪੜਨ ਤੋਂ ਬਾਅਦ ਮਾਣ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਇਹ ਜਾਣਕਾਰੀ ਸਭ ਨਾਲ ਸਾਂਝੀ ਹੋਵੇ।

Previous articlePro-Khalistan Sikhs hold protest with Pakistanis outside UN on Kashmir
Next article‘ਅਖੰਡ ਭਾਰਤ’ ਲਈ 370 ਨੂੰ ਮਨਸੂਖ਼ ਕਰਨਾ ਜ਼ਰੂਰੀ ਸੀ: ਨਾਇਡੂ