ਲੋੜਵੰਦਾਂ ਨੂੰ ਖਾਣਾ ਅਤੇ ਹੋਰ ਜਰੂਰੀ ਵਸਤਾਂ ਕੀਤੀਆਂ ਤਕਸੀਮ – ਆਰ ਕੇ ਮਹਿਮੀ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕ੍ਰਿਸ਼ਮਿਸ ਦੇ ਸ਼ੁਭ ਦਿਹਾੜੇ ਨੂੰ ਸਭਨਾਂ ਨਾਲ ਮਨਾਉਂਦਿਆਂ ਸ਼੍ਰੀ ਗੁਰੂ ਰਵਿਦਾਸ ਟੈਂਪਲ ਡਾਰਲਿਸਟਿਨ ਯੂ ਕੇ ਵਲੋਂ ਲੋੜਵੰਦ ਵਿਅਕਤੀਆਂ ਨੂੰ ਖਾਣਾ, ਮਠਿਆਈਆਂ ਅਤੇ ਬੱਚਿਆਂ ਨੂੰ ਖਾਣਪੀਣ ਵਾਲੀਆਂ ਵਸਤਾਂ ਤਕਸੀਮ ਕੀਤੀਆਂ ਗਈਆਂ। ਇਸ ਦੀ ਜਾਣਕਾਰੀ ਦਿੰਦਿਆਂ ਰਵਿਦਾਸੀਆ ਕਮਿਊਨਿਟੀ ਐਸ ਸੀ, ਐਸ ਟੀ, ਓ ਬੀ ਸੀ ਸੈੱਲ ਦੀ ਪ੍ਰਤੀਨਿੱਧਤਾ ਕਰਨ ਵਾਲੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਡਾਰਲਿਸਟਿਨ ਦੇ ਮੁੱਖ ਬੁਲਾਰੇ ਸ਼੍ਰੀ ਰਾਮ ਕਿਸ਼ਨ ਮਹਿਮੀ ਨੇ ਦੱਸਿਆ ਕਿ ਇਸ ਮੌਕੇ ਗੁਰੂ ਘਰ ਦੇ ਸਾਰੇ ਹੀ ਐਕਟਿਵ ਮੈਂਬਰ ਅਤੇ ਰੋਟਰੀ ਕਲੱਬ ਦੀ ਪ੍ਰਤੀਨਿੱਧਤਾ ਕਰਨ ਵਾਲੇ ਸਾਰੇ ਮੈਂਬਰਾਂ ਨੇ ਬੜੀ ਹੁੰਮਹੁਮਾ ਕੇ ਸ਼ਿਰਕਤ ਕੀਤੀ ਅਤੇ ਸਾਰੇ ਹੀ ਪਰਿਵਾਰਾਂ ਨੂੰ ਕ੍ਰਿਸਮਿਸ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਭਵਿੱਖ ਵਿਚ ਹੋਰ ਤਰੱਕੀ ਕਰਨ ਦੀ ਕਾਮਨਾ ਕੀਤੀ।
HOME ਸ਼੍ਰੀ ਗੁਰੂ ਰਵਿਦਾਸ ਟੈਂਪਲ ਡਾਰਲਿਸਟਿਨ ਯੂ ਕੇ ’ਚ ਮਨਾਈ ਗਈ ਕ੍ਰਿਸਮਿਸ