ਸ਼੍ਰੀ ਗੁਰੂ ਰਵਿਦਾਸ ਕਲੱਬ ਧਾਰੀਵਾਲ ਨੇ ਕੀਤੇ ਮਾਸਕ ਭੇਟ

ਸ਼ਾਮਚੁਰਾਸੀ, 24 ਮਈ (ਚੁੰਬਰ)(ਸਮਾਜਵੀਕਲੀ) – ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਕਲੱਬ ਧਾਰੀਵਾਲ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੰਦਿਆਂ ਮਾਸਕ ਭੇਟ ਕੀਤੇ। ਇਸ ਮੌਕੇ ਸਭਾ ਦੇ ਪ੍ਰਧਾਨ ਨੇ ਕਿਹਾ ਕਿ ਉਕਤ ਮਾਸਕ ਉਨਾਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਇਸ ਕਰਕੇ ਭੇਟ ਕੀਤੇ ਹਨ ਕਿ ਕਰੋਨਾ ਮਹਾਂਮਾਰੀ ਦੌਰਾਨ ਪੁਲਿਸ ਜਿੰਨਾਂ ਲੋਕਾਂ ਕੋਲ ਮਾਸਕ ਨਹੀਂ ਹਨ, ਉਨਾਂ ਨੂੰ ਦੇ ਸਕੇ। ਇਸ ਮੌਕੇ ਏ ਐਸ ਆਈ ਸੁਖਵਿੰਦਰ ਸਿੰਘ, ਹਰਦੇਵ ਸਿੰਘ, ਵਿਸ਼ਾਲ ਕੁਮਾਰ, ਹਰਜਿੰਦਰ ਸਿੰਘ, ਸੁਰਿੰਦਰ, ਮਨਪ੍ਰੀਤ, ਗੁਰਵਿੰਦਰ, ਕਾਕਾ ਸੁਰਿੰਦਰ ਸਿੰਘ, ਰਣਜੀਤ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।

Previous articleਪਿਸਤੌਲ ਦਿਖਾ ਕੇ ਖੋਹੀਆਂ ਵਾਲੀਆਂ
Next articleਪ੍ਰਵਾਸੀ ਭਾਰਤੀ ਵਲੋਂ ਚੁਖਿਆਰਾ ਸਕੂਲ ਨੂੰ ਇੰਨਵਾਈਟਰ ਭੇਟ