ਸ਼ਿਮਲੇ ਤੋਂ ਵੀ ਠੰਢੀ ਹੈ ਦਿੱਲੀ, ਕਿਸਾਨਾਂ ਅੰਦਰਲੇ ਜੋਸ਼ ਦੀ ਗਰਮੀ ਨਾਲ ਮਘੇ ਹੋਏ ਨੇ ਪ੍ਰਦਰਸ਼ਨ

ਨਵੀਂ ਦਿੱਲੀ / ਸ਼ਿਮਲਾ (ਸਮਾਜ ਵੀਕਲੀ) : ਸ਼ਨਿਚਰਵਾਰ ਨੂੰ ਦਿੱਲੀ ਵਿਚ ਠੰਢ ਦਾ ਕਹਿਰ ਜਾਰੀ ਰਿਹਾ। ਕੌਮੀ ਰਾਜਧਾਨੀ ਸ਼ਿਮਲਾ ਤੋਂ ਵੀ ਠੰਢੀ ਰਹੀ। ਇਸ ਕੜਾਕੇ ਦੀ ਠੰਢ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਤੇ ਉਨ੍ਹਾਂ ਦੇ ਅੰਦਰਲੇ ਜੋਸ਼ ਦੀ ਗਰਮੀ ਉਨ੍ਹਾਂ ਨੂੰ ਇਸ ਠੰਢ ਵਿੱਚ ਤਾਕਤ ਦੇ ਰਹੀ ਹੈ। ਰਾਸ਼ਟਰੀ ਰਾਜਧਾਨੀ ਵਿੱਚ ਇਸ ਮੌਸਮ ਦਾ ਘੱਟੋ ਘੱਟ ਤਾਪਮਾਨ 3.9 ਡਿਗਰੀ ਸੈਲਸੀਅਸ ਰਹਿ ਗਿਆ।

ਹਿਮਾਚਲ ਪ੍ਰਦੇਸ਼ ਦੇ ਕੇਲਾਂਗ ਦਾ ਤਾਪਮਾਨ ਮਨਫੀ 12.1 ਡਿਗਰੀ ਸੈਲਸੀਅਸ ’ਤੇ ਚਲਾ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੇਲਾਂਗ, ਕਲਪਾ, ਮਨਾਲੀ, ਸੋਲਨ, ਚੰਬਾ ਅਤੇ ਮੰਡੀ ਵਿਚ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਸ਼ਿਮਲਾ ਵਿੱਚ ਘੱਟੋ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Previous articleਗੀਤ
Next articleਨਵੇਂ ਖੇਤੀ ਕਾਨੂੰਨਾਂ ਦਾ ਕਿਸਾਨਾਂ ਨੂੰ ਲਾਭ ਮਿਲਣਾ ਸ਼ੁਰੂ: ਮੋਦੀ ਨੇ ਵੱਡੇ ਉਦਯੋਗਪਤੀਆਂ ਨੂੰ ਦੱਸਿਆ