ਸ਼ਿਕਾਗੋ ’ਚ ਗੋਲੀ ਚੱਲਣ ਕਾਰਨ ਹਿੰਸਾ ’ਚ 17 ਮੌਤਾਂ

ਸ਼ਿਕਾਗੋ (ਸਮਾਜਵੀਕਲੀ) : ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਸ਼ਨਿਚਰਵਾਰ ਨੂੰ ਸ਼ਿਕਾਗੋ ’ਚ ਗੋਲੀ ਚੱਲਣ ਵਾਪਰੀ ਹਿੰਸਾ ਵਿੱਚ ਘੱਟੋ-ਘੱਟੋ 17 ਲੋਕਾਂ ਦੀ ਮੌਤ ਹੋ ਗਈ ਅਤੇ 63 ਜਣੇ ਜ਼ਖ਼ਮੀ ਹੋ ਗਏ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਮ੍ਰਿਤਕਾਂ ਵਿੱਚ ਸੱਤ ਵਰ੍ਹਿਆਂ ਦੀ ਇੱਕ ਬੱਚੀ ਅਤੇ 14 ਸਾਲਾਂ ਦਾ ਇੱਕ ਲੜਕਾ ਸ਼ਾਮਲ ਹਨ।

ਇਹ ਲਗਾਤਾਰ ਤੀਜਾ ਹਫ਼ਤਾ ਹੈ ਜਦੋਂ ਅਜਿਹੀਆਂ ਘਟਨਾਵਾਂ ਵਿੱਚ ਛੋਟੇ ਬੱਚਿਆਂ ਦੀਆਂ ਮੌਤਾਂ ਵੀ ਹੋਈਆਂ ਹਨ। ਸ਼ਿਕਾਗੋ ਟ੍ਰਿਬਿਊਨ ’ਚ ਛਪੀ ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ਗੋਲੀਬਾਰੀ ਦੀ ਇੱਕ ਘਟਨਾ ’ਚ 20 ਮਹੀਨਿਆਂ ਦੇ ਬੱਚੇ ਅਤੇ 10 ਸਾਲਾਂ ਦੀ ਇੱਕ ਲੜਕੀ ਦੀ ਮੌਤ ਹੋ ਗਈ ਸੀ।

Previous article‘China caused great damage to US’: Trump sharpens attack over Covid-19
Next articleਕੋਵਿਡ-19: ਭਾਰਤ ਨੇ ਰੂਸ ਨੂੰ ਪਛਾੜਿਆ, ਕਰੋਨਾ ਮਰੀਜ਼ਾਂ ਦੀ ਗਿਣਤੀ 7 ਲੱਖ ਦੇ ਨੇੜੇ