ਸ਼ਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ਮਨਾਏਗੀ ਪੱਛਮੀ ਬੰਗਾਲ ਸਰਕਾਰ

ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਪੱਛਮੀ ਬੰਗਾਲ ਸਰਕਾਰ ਨੇ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਤੇ ਭਾਜਪਾ ਦੇ ਚਿੰਤਕ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ਮਨਾਉਣ ਦਾ ਫ਼ੈਸਲਾ ਕੀਤਾ ਹੈ। ਪੱਛਮੀ ਬੰਗਾਲ ਦੀ ਹਾਕਮ ਤ੍ਰਿਣਾਮੂਲ ਕਾਂਗਰਸ ਦੇ ਸੂਤਰਾਂ ਨੇ ਕਿਹਾ ਕਿ ਸੂਬੇ ’ਚ ਊਰਜਾ ਤੇ ਗ਼ੈਰ-ਰਵਾਇਤੀ ਊਰਜਾ ਮੰਤਰੀ ਸੋਵਨਦੇਵ ਚਟੋਪਾਧਿਆਏ ਕੋਲਕਾਤਾ ਦੇ ਦੱਖਣੀ ਹਿੱਸੇ ’ਚ ਕੋਰਾਤਲਾ ਸ਼ਮਸ਼ਾਨ ’ਚ ਮੁਖਰਜੀ ਦੇ ਬੁੱਤ ’ਤੇ ਸ਼ਰਧਾਂਜਲੀ ਭੇਟ ਕਰਨਗੇ। ਪਿਛਲੇ ਸਾਲ ਵੀ ਤ੍ਰਿਣਾਮੂਲ ਕਾਂਗਰਸ ਸਰਕਾਰ ਨੇ ਮੁਖਰਜੀ ਦੀ 65ਵੀਂ ਬਰਸੀ ’ਤੇ ਉਨ੍ਹਾਂ ਨੂੰ ਯਾਦ ਕੀਤਾ ਸੀ ਅਤੇ ਉਨ੍ਹਾਂ ਨੂੰ ਮਹਾਨ ਦੂਰਦਰਸ਼ੀ ਤੇ ਦੇਸ਼ ਭਗਤ ਦੱਸਿਆ ਸੀ। ਪਿਛਲੇ ਸਾਲ ਖੱਬੇਪੱਖੀ ਕੱਟੜਪੰਥੀਆਂ ਦੇ ਇੱਕ ਗਰੁੱਪ ਨੇ ਸ਼ਮਸ਼ਾਨ ’ਚ ਲੱਗੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਸੀ। ਸੂਬਾ ਸਰਕਾਰ ਨੇ ਨੁਕਸਾਨੇ ਗਏ ਬੁੱਤ ਦੀ ਥਾਂ ਕਾਂਸੀ ਦਾ ਬੁੱਤ ਸਥਾਪਤ ਕੀਤਾ ਸੀ ਅਤੇ ਬੁੱਤ ਤੋੜਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Previous articleਤੇੜਾ ਖੁਰਦ ਕਤਲ ਕਾਂਡ ਦੇ ਮ੍ਰਿਤਕਾਂ ਦਾ ਸਸਕਾਰ
Next articleਸਨਅਤੀ ਏਰੀਆ ਵਿਚ ਤੇਲ ਮਿੱਲ ਨੂੰ ਅੱਗ ਲੱਗੀ